ਵਕੀਲ ਮਹਿਰੋਂ, ਮੋਗਾ : ਪਿੱਕ ਐਂਡ ਡਰੌਪ ਸਰਵਿਸ ਬੰਦ ਕਰਾਉਣ ਸਬੰਧੀ ਮੋਗਾ ਟੈਕਸੀ ਸਰਵਿਸ ਐਸੋਸੀਏਸ਼ਨ ਟੈਕਸੀ ਮਾਲਕਾਂ ਅਤੇ ਡਰਾਈਵਰਾਂ ਵੱਲੋਂ ਫਿਰੋਜ਼ਪੁਰ-ਲੁਧਿਆਣਾ ਹਾਈਵੇ ਰੋਡ ਉਪਰ ਦੋਵੇਂ ਪਾਸੇ ਆਪਣੀਆਂ ਗੱਡੀਆਂ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਨੇ ਦੱਸਿਆ ਕਿ ਅਸੀ ਸਾਰੇ ਕਮਰਸ਼ੀਅਲ ਗੱਡੀਆਂ ਨਾਲ ਸਬੰਧਿਤ ਹਾਂ ਅਤੇ ਪਿੱਕ ਐਂਡ ਡਰੌਪ ਸਰਵਿਸ ਵਾਲੇ ਸਾਡੇ ਸ਼ਹਿਰ ਤੋਂ ਆਨਲਾਈਨ ਜਾਂ ਐਪ ਦੇ ਜਰੀਏ ਅੱਧੇ ਤੋਂ ਵੀ ਘੱਟ ਰੇਟਾਂ ‘ਤੇ ਸਵਾਰੀਆਂ ਚੁੱਕ ਰਹੇ ਹਨ ਅਤੇ ਲੋਕਲ ਗੱਡੀਆਂ ਵਾਲੇ ਵਿਹਲੇ ਬੈਠੇ ਹਨ। ਉਨਾਂ੍ਹ ਕਿਹਾ ਕਿ ਇਕ ਡਰੌਪ ਸਰਵਿਸ ਨਾਲ ਅਣਜਾਣ ਬੰਦੇ ਰਾਹੀਂ ਗਲਤ ਵਾਰਦਾਤਾਂ ਅਤੇ ਸਵਾਰੀਆਂ ਦੀ ਲੁੱਟਖੋਹ ਵੀ ਹੁੰਦੀ ਹੈ, ਜਿਸ ਕਰਕੇ ਸਾਡੇ ਕੰਮ ‘ਤੇ ਗਲਤ ਅਸਰ ਪੈ ਰਿਹਾ ਹੈ। ਉਨਾਂ੍ਹ ਕਿਹਾ ਕਿ ਅਸੀ ਸਰਕਾਰ ਨੂੰ ਪੂਰਾ ਟੈਕਸ ਦੇ ਰਹੇ ਹਾਂ ਅਤੇ ਆਪਣੀਆਂ ਬੈਂਕ ਦੀਆਂ ਕਿਸ਼ਤਾਂ ਭਰਨ ਵਿਚ ਅਸਮੱਰਥ ਹਾਂ। ਇਸ ਲਈ ਸਾਨੂੰ ਬੈਂਕ ਤੋ ਗੱਡੀਆਂ ਫੜੇ ਜਾਣ ਦਾ ਵੀ ਡਰ ਹੈ। ਉਨਾਂ੍ਹ ਕਿਹਾ ਸਾਨੂੰ ਪ੍ਰਸ਼ਾਸਨ ਦਾ ਸਾਥ ਚਾਹੀਦਾ ਹੈ ਤਾਂ ਜੋ ਅਸੀਂ ਬਾਹਰਲੇ ਸ਼ਹਿਰਾਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕ ਸਕੀਏ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ। ਉਨਾਂ੍ਹ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਪਿੱਕ ਐਂਡ ਡਰੌਪ ਸਰਵਿਸ ਬੰਦ ਲਈ ਮਦਦ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬਾਹਰਲੀ ਦਾਣਾ ਮੰਡੀ ਵਿਚ ਵੀ ਇਨਾਂ੍ਹ ਟੈਕਸੀ ਮਾਲਕਾਂ ਅਤੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਭਾਰੀ ਇਕੱਠ ਕੀਤਾ ਗਿਆ ਸੀ। ਜਿਸ ਵਿਚ ਪੰਜਾਬ ਦੇ ਜ਼ਿਲਿ੍ਹਆਂ ਤੋਂ ਵੱਖ-ਵੱਖ ਟੈਕਸੀ ਯੂਨੀਅਨਾਂ ਦੇ ਪ੍ਰਧਾਨ ਅਤੇ ਮੈਂਬਰ ਡਰਾਈਵਰ ਪਹੁੰਚੇ ਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਇਸ ਮੌਕੇ ਮੋਗਾ ਪ੍ਰਧਾਨ ਨਿਰਮਲ ਸਿੰਘ ਨਿੰਮਾ, ਹਰਮਨ ਸ਼ਰਮਾ, ਕੇਵਲ ਬੱਤਰਾ, ਪ੍ਰਦੀਪ ਦੌਧਰ, ਸਤਨਾਮ ਮਿੰਟੂ ਰਾਊਕੇ ਤੋਂ ਇਲਾਵਾ ਭਾਰੀ ਗਿਣਤੀ ਵਿਚ ਡਰਾਈਵਰ ਅਤੇ ਗੱਡੀਆਂ ਦੇ ਮਾਲਕ ਹਾਜ਼ਰ ਸਨ।

3-4 ਘੰਟੇ ਬਾਅਦ ਉਥੋਂ ਹਟਾਈਆਂ ਗੱਡੀਆਂ

ਇਸ ਮੌਕੇ ਜਦੋਂ ਗੱਡੀਆਂ ਦੇ ਮਾਲਕ ਅਤੇ ਡਰਾਈਵਰਾਂ ਵੱਲੋਂ ਫਿਰੋਜ਼ਪੁਰ-ਲੁਧਿਆਣਾ ਹਾਈਵੇ ਰੋਡ ‘ਤੇ ਸਾਈਡ ਞਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਨਾਂ੍ਹ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਮਾਮਲੇ ਸਬੰਧੀ ਮੰਗਲਵਾਰ ਨੂੰ ਬੈਠ ਕੇ ਸੁਲਝਾਇਆ ਜਾਵੇਗਾ। ਤਾਂ ਉਨਾਂ੍ਹ ਵੱਲੋਂ ਆਪਣੀਆਂ ਗੱਡੀਆਂ ਰੋਡ ਤੋਂ ਹਟਾਈਆਂ ਗਈਆਂ। ਉਨਾਂ੍ਹ ਕਿਹਾ ਕਿ ਜਿੰਨ੍ਹਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਸੇ ਤਰਾਂ੍ਹ ਹੀ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਸ ਮੌਕੇ ਲਖਵੀਰ ਸਿੰਘ, ਵਿੱਕੀ ,ਧੀਰਾ ਸਿੰਘ ਬੁੱਟਰ, ਰਣਧੀਰ ਸਿੰਘ ਡਾਲਾ, ਜਸਪਾਲ ਸਿੰਘ ਖੋਸਾ, ਲਖਬੀਰ ਸਿੰਘ ਕੜਿਆਲ ,ਗੁਰਵਿੰਦਰ ਸਿੰਘ ਕਾਕਾ ਗਗੜਾ, ਦੀਪ ਸਿੰਘ ਚੁੱਗਾ, ਬਸੰਤ ਸਿੰਘ ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਰਾਈਵਰ ਹਾਜਰ ਸਨ।