ਪੱਤਰ ਪੇ੍ਰਰਕ, ਮਾਨਸਾ : ਜੈ ਮਾਂ ਚਿੰਤਪੂਰਨੀ ਸੇਵਾ ਸੰਮਤੀ ਮਾਨਸਾ ਵੱਲੋਂ 23 ਸਤੰਬਰ ਨੂੰ ਚਿੰਤਪੁਰਨੀ ਧਾਮ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸੰਕੀਰਤਨ ਅਤੇ ਭੰਡਾਰੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਇਸ ਤਿਆਰੀ ਦੀ ਸ਼ੁਰੂਆਤ ਸੰਮਤੀ ਦੇ ਅਹੁਦੇਦਾਰਾਂ ਨੇ ਪੁਸ਼ਪਵਾਟਿਕਾ ਸ਼ਿਵ ਮੰਦਰ ਵਿਖੇ ਗਣੇਸ਼ ਦੀ ਮੂਰਤੀ ਅੱਗੇ ਮੰਦਰ ਦੇ ਪੁਜਾਰੀ ਦੁਆਰਾ ਧਾਰਮਿਕ ਰੀਤੀ ਰਿਵਾਜ ਅਨੁਸਾਰ ਕਾਰਡ ਰੱਖਿਆ ਤੇ ਸਾਰੇ ਕੰਮ ਦੇ ਨੇਪਰੇ ਚਾੜ੍ਹਨ ਦੀ ਅਰਦਾਸ ਕੀਤੀ । ਸੰਮਤੀ ਦੇ ਪ੍ਰਧਾਨ ਈਸ਼ਵਰ ਚੰਦ ਕਾਕਾ ਨੇ ਦੱਸਿਆ ਕਿ 23 ਸਤੰਬਰ ਨੂੰ ਵਿਸ਼ਾਲ ਸੰਕੀਰਤਨ ਮਾਂ ਦੇ ਦਰਬਾਰ ਤੇ ਸਮਰਾਟ ਹੋਟਲ ਵਿਖੇ ਕਰਵਾਇਆ ਜਾਵੇਗਾ। ਇਹ ਸੰਕੀਰਤਨ ਜੈ ਮਾਂ ਸਾਰਦਾ ਸੰਕੀਰਤਨ ਮੰਡਲ, ਮਾਨਸਾ ਗੋਲਡਨ ਭਵਨ ਵਾਲੇ ਕਰਨਗੇ ਤੇ ਇਸ ਮੌਕੇ ਮਾਤਾ ਦੀ ਜੋਤ ਮੰਦਰ ਵਿਚੋ ਲਿਆਂਦੀ ਜਾਵੇਗੀ। ਸੰਮਤੀ ਦੇ ਜਰਨਲ ਸਕੱਤਰ ਰਮੇਸ਼ ਜਿੰਦਲ ਨੇ ਦੱਸਿਆ ਕਿ ਇਸ ਮੌਕੇ ਵਿਸਾਲ ਭੰਡਾਰਾ ਵੀ ਵਰਤਾਇਆ ਜਾਵੇਗਾ। ਸੰਮਤੀ ਦੇ ਪ੍ਰਰਾਜੈਕਟ ਚੇਅਰਮੈਨ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਮਾਨਸਾ ਤੋਂ ਚਿੰਤਪੂਰਨੀ ਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਯਾਤਰੀਆਂ ਦੇ ਰਹਿਣ ਸਹਿਣ ਤੇ ਖਾਣ ਪੀਣ ਦੀ ਵਿਵਸਥਾ ਸੰਮਤੀ ਵੱਲੋਂ ਕੀਤੀ ਜਾਵੇਗੀ ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



