ਗੁਰਪ੍ਰਰੀਤ ਧੀਮਾਨ, ਘਨੌਰ

ਦਿੱਲੀ-ਅੰਮਿ੍ਤਸਰ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਚਮਾਰੂ ਦੇ ਕੋਲ ਵੀਰਵਾਰ ਸ਼ਾਮ ਸਾਢੇ ਤਿੰਨ-ਚਾਰ ਵਜੇ ਦੇ ਕਰੀਬ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ‘ਚ ਅੰਬਾਲਾ ਸਾਈਡ ਤੋਂ ਆ ਰਿਹਾ ਇਕ ਕੈਂਟਰ ਜੋ ਹਾਈਵੇ ‘ਤੇ ਇਕ ਖ਼ਰਾਬ ਖੜੇ੍ਹ ਟਿਪਰ ਵਿਚ ਜਾ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਚਾਲਕ ਤੇ ਇਕ ਕੰਡਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹਾਈਵੇ ਦੇ ਵਿਚਕਾਰ ਖੜੇ੍ਹ ਟਿੱਪਰ ਨੂੰ ਠੀਕ ਕਰ ਰਿਹਾ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਉਥੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਇਕ ਟਿੱਪਰ ਦਿੱਲੀ-ਅੰਮਿ੍ਤਸਰ ਮੇਨ ਹਾਈਵੇ ਦੇ ਵਿਚਕਾਰ ਖ਼ਰਾਬ ਖੜ੍ਹਾ ਸੀ ਅਤੇ ਇਕ ਵਿਅਕਤੀ ਉਸ ਨੂੰ ਠੀਕ ਕਰ ਰਿਹਾ ਸੀ। ਅਤੇ ਪਿੱਛੋਂ ਅੰਬਾਲਾ ਸਾਈਡ ਤੋਂ ਆ ਰਿਹਾ ਇਕ ਕੈਂਟਰ ਟਿੱਪਰ ਦੇ ਪਿੱਛੇ ਆ ਕੇ ਵੱਜਾ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਚਾਲਕ ਤੇ ਕੈਂਟਰ ਦੇ ਵਿਚ ਮੌਜੂਦ ਕੰਡਕਟਰ ਦੀ ਮੌਤ ਹੋ ਗਈ। ਟਿਪਰ ਨੂੰ ਠੀਕ ਕਰ ਰਿਹਾ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਸ਼ੰਭੂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਚਮਾਰੂ ਦੇ ਕੋਲ ਪੁਲ਼ ਉੱਪਰ ਇਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿਚ ਇਕ ਕੈਂਟਰ ਤੇ ਟਿੱਪਰ ਦੀ ਟੱਕਰ ਹੋਈ ਹੈ ਅਤੇ ਹਾਦਸੇ ਵਿਚ ਕੈਂਟਰ ਚਾਲਕ ਤੇ ਇਕ ਕੰਡਕਟਰ ਦੀ ਮੌਤ ਹੋਈ ਹੈ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਜ਼ਖ਼ਮੀ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਮਿ੍ਤਕਾਂ ਦੀ ਪਛਾਣ ਨਹੀਂ ਹੋ ਸਕੀ। ਇਹ ਕੈਂਟਰ ਜੋ ਲੁਧਿਆਣਾ ਦੀ ਇਕ ਕੰਪਨੀ ਦਾ ਹੈ, ਉਸਨੂੰ ਸੂਚਿਤ ਕੀਤਾ ਗਿਆ ਹੈ।