ਸੁਖਦੇਵ ਗਰਗ, ਜਗਰਾਓਂ : ਸਥਾਨਕ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀਰਵਾਰ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ।
ਪਿੰ੍ਸੀਪਲ ਨੀਲੂ ਨਰੂਲਾ ਨੇ ਦੱਸਿਆ ਪ੍ਰਰਾਰਥਨਾ ਸਭਾ ‘ਚ ਅਧਿਆਪਕਾ ਸੁਮਨ ਨੇ ਵਿਦਿਆਰਥੀਆਂ ਨਾਲ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਸੰਸਕ੍ਰਿਤ ਬੋਧ ਪ੍ਰਰੀ-ਯੋਜਨਾ ਦੇ ਤਹਿਤ ‘ਵਿਸ਼ਵ ਪੱਧਰ ‘ਤੇ ਭਾਰਤ ਕਾ ਵਧਦਾ ਪ੍ਰਭਾਵ’ ਵਿਸ਼ੇ ‘ਤੇ ਕਰਵਾਈ ਸਰਗਰਮੀ ‘ਚ ਸਾਰੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।



