ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਕਾਲਜ ‘ਚ ਪਿੰ੍ਸੀਪਲ ਪੋ੍.ਦੀਪਕ ਚੋਪੜਾ ਦੀ ਅਗਵਾਈ ਤੇ ਸਹਾਇਕ ਪੋ੍ਫੈਸਰ ਦੀਕਸ਼ਾ ਸਿੰਧਵਾਨੀ ਦੇ ਦਿਸ਼ਾ ਨਿਰਦੇਸ਼ ਅਧੀਨ ਟੈਕਸਟਾਈਲ ਪਿੰ੍ਟਿੰਗ ਵਰਕਸ਼ਾਪ ਤਹਿਤ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਤੇ ਸਵੈ ਰੁਜ਼ਗਾਰ ਕਰਨ ਹਿਤ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।
ਪਿੰ੍ਸੀਪਲ ਪੋ੍ਫੈਸਰ ਦੀਪਕ ਚੋਪੜਾ ਵਲੋਂ ਆਏ ਗਏ ਵਿਸ਼ੇਸ਼ ਮਹਿਮਾਨ ਬ੍ਰਾਈਟ ਵੇਅ ਕਲਰ ਦੇ ਡਾਇਰੈਕਟਰ ਅਸ਼ਵਨੀ ਖੋਸਲਾ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਜਿਸ ‘ਚ ਉਨ੍ਹਾਂ ਟਾਈ ਤੇ ਡਾਈ, ਸਕਰੀਨ ਪੇਂਟਿੰਗ, ਬਲਾਕ ਪਿੰ੍ਟਿੰਗ, ਨਿਓਨ ਪਿੰ੍ਟਿੰਗ ਦੀਆਂ ਤਕਨੀਕਾਂ ਸਿਖਾਈਆਂ। ਸਹਾਇਕ ਪੋ੍ਫੈਸਰ ਦੀਕਸ਼ਾ ਸਿੰਧਵਾਨੀ ਨੇ ਕਿਹਾ ਇਹ ਇੱਕ ਜ਼ਿੰਦਗੀ ਬਦਲਣ ਵਾਲੀ ਵਰਕਸ਼ਾਪ ਹੈ ਤੇ ਇਹ ਉਮੀਦ ਹੈ ਕਿ ਵਿਦਿਆਰਥੀਆਂ ਨੇ ਇਸ ਸੁਨਹਿਰੀ ਮੌਕੇ ਦਾ ਭਰਪੂਰ ਲਾਭ ਉਠਾਇਆ ਹੋਵੇਗਾ।



