ਜੇਐੱਨਐੱਨ, ਅੰਕਾਰਾ : ਤੁਰਕੀ ਬਲਾਂ ਨੇ ਉੱਤਰੀ ਸੀਰੀਆ ‘ਚ ਅੱਤਵਾਦੀ ਟਿਕਾਣਿਆਂ ‘ਤੇ ਰਾਤ ਭਰ ਹਮਲਾ ਕੀਤਾ। ਇਸ ਦੌਰਾਨ ਘੱਟੋ-ਘੱਟ 14 ਕੁਰਦਿਸ਼ ਅੱਤਵਾਦੀ ਮਾਰੇ ਗਏ ਹਨ।

ਜ਼ਿਕਰਯੋਗ ਹੈ ਕਿ ਅੰਕਾਰਾ ‘ਚ ਬੰਬ ਹਮਲੇ ਦੇ ਕਰੀਬ ਇਕ ਹਫ਼ਤੇ ਬਾਅਦ ਇਲਾਕੇ ‘ਚ ਸੰਘਰਸ਼ ਵਧ ਗਿਆ ਸੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਕਿ ਉੱਤਰੀ ਸੀਰੀਆ ਦੇ ਯੂਫਰੇਟਿਸ ਸ਼ੀਲਡ, ਓਲੀਵ ਬ੍ਰਾਂਚ ਅਤੇ ਪੀਸ ਸਪਰਿੰਗ ਆਪਰੇਸ਼ਨ ਖੇਤਰਾਂ ‘ਚ ਪੀਕੇਕੇ/ਵਾਈਪੀਜੀ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਰਾਤ ਭਰ ਭਾਰੀ ਹਮਲੇ ਕੀਤੇ ਗਏ। ਇਸ ਦੌਰਾਨ 14 ਅੱਤਵਾਦੀ ਮਾਰੇ ਗਏ ਹਨ।