ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ
ਬਲਾਕ ਡੇਰਾ ਬਾਬਾ ਨਾਨਕ ਦੇ ਪ੍ਰਮੁੱਖ ਪਿੰਡ ਸ਼ਾਹਪੁਰ ਜਾਜਨ, ਮੋਹਲੋਵਾਲੀ ਤੇ ਰਾਮਪੁਰ ਵਿੱਚ ਪਿਛਲੇ ਦਿਨਾਂ ਤੋਂ ਫੈਲੇ ਡਾਇਰੀਆ ਕਾਰਨ ਪਿਛਲੇ ਦਿਨਾਂ ਤੋਂ ਡਾਇਰੀਏ ਨਾਲ ਪੀੜਤ ਸ਼ਾਹਪੁਰ ਜਾਜਨ ਦੇ ਵਾਸੀ ਕਿਸਾਨ ਰਣਧੀਰ ਸਿੰਘ (65) ਪੁੱਤਰ ਹਜ਼ਾਰਾ ਸਿੰਘ ਦੀ ਮੌਤ ਹੋਣ ਦੇ ਨਾਲ ਹੀ ਟੱਟੀਆਂ ਉਲਟੀਆਂ ਨਾਲ ਮਰਨ ਵਾਲਿਆ ਦੀ ਗਿਣਤੀ 6 ਹੋ ਗਈ ਹੈ। ਜਦਕਿ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਉਕਤ ਪਿੰਡਾਂ ਵਿੱਚ ਡਾਇਰੀਆ ਫੈਲਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਸਿਸਟੈਂਟ ਕਮਿਸ਼ਨਰ ਦੀ ਡਿਉਟੀ ਲਗਾਈ ਗਈ ਹੈ। ਇੱਥੇ ਦੱਸਣਯੋਗ ਹੈ ਕਿ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੀਆਂ ਜ਼ਿਆਦਾਤਰ ਸਪਲਾਈ ਦੀਆਂ ਟੈਂਕੀਆਂ ਦੇ ਪਾਣੀ ਵਿੱਚ ਆਰਸੈਨਿਕ ਤੇ ਮੈਟਲ ਦੇ ਤੱਤ ਆਉਣ ਕਾਰਨ ਜ਼ਿਲ੍ਹੇ ਵਿੱਚ ਪਿੰਡ ਪੱਧਰ ਤੇ ਆਰਸੈਨਿਕ ਪਲਾਂਟ ਅਤੇ ਸਰਫਿਸ ਵਾਟਰ ਪ੍ਰਰਾਜੈਕਟ ਰਾਹੀਂ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਚੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਪਰੰਤੂ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦੀ ਪਿੰਡ ਸ਼ਾਹਪੁਰ ਜਾਜਨ ਵਿੱਚ ਪਿਛਲੇ ਦਿਨੀਂ ਝੋਨੇ ਦੇ ਖੇਤਾਂ ਵਿੱਚ ਵਾਟਰ ਸਪਲਾਈ ਪਾਈਪ ਦੇ ਲੀਕੇਜ ਹੋਣ ਤੋਂ ਬਾਅਦ 11 ਦਿਨਾਂ ਤੋਂ ਪਿੰਡ ਸ਼ਾਹਪੁਰ ਜਾਜਨ ,ਮੋਹਲੋਵਾਲੀ ਅਤੇ ਰਾਮਪੁਰ ਪੱਤੀ ਵਿੱਚ 4 ਮਹਿਲਾਵਾਂ ਅਤੇ 2 ਮਰਦਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਡੇਢ ਸੌ ਦੇ ਕਰੀਬ ਲੋਕਾਂ ਉਲਟੀਆਂ ਟੱਟੀਆਂ ਦੇ ਰੋਗ ਦੀ ਲਪੇਟ ਵਿੱਚ ਆ ਚੁੱਕੇ ਹਨ। ਵੀਰਵਾਰ ਨੂੰ ਪਿੰਡ ਰਾਮਪੁਰ ਪੱਤੀ ਵਿਖੇ ਪਿਛਲੇ ਦਿਨਾਂ ਤੋਂ ਟੱਟੀਆਂ ਉਲਟੀਆਂ ਦੇ ਰੋਗ ਕਾਰਨ ਇਲਾਜ਼ ਦੌਰਾਨ ਫੌਤ ਹੋਏ ਰਣਧੀਰ ਸਿੰਘ (65) ਦੇ ਭਰਾ ਗੁਰਦੀਪ ਸਿੰਘ ਅਤੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਪਿਛਲੇ ਦਿਨਾਂ ਤੋਂ ਡਾਇਰੀਏ ਦੀ ਬਿਮਾਰੀ ਨਾਲ ਪੀੜਤ ਸਨ। ਉਸ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਤੋਂ ਬਾਅਦ ਗੁਰੂ ਨਾਨਕ ਅੰਮਿ੍ਤਸਰ ਅਤੇ ਗੁਰੂ ਰਾਮਦਾਸ ਹਸਪਤਾਲ ਵਿੱਚ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਉਪਰੰਤ ਉਸਨੂੰ ਪ੍ਰਰਾਈਵੇਟ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਉਨਾਂ੍ਹ ਦੱਸਿਆ ਕਿ ਇਸ ਤੋਂ ਪਹਿਲਾਂ ਡਾਇਰੀਏ ਕਾਰਨ ਸ਼ਰੀਫਾਂ, ਕੈਲਾਸ਼ ਕੌਰ, ਸਵਿੰਦਰ ਕੌਰ ਅਤੇ ਜੋਗਿੰਦਰ ਕੌਰ ਤੇ ਸੋਲੋਮਨ ਪਾਹੁਲ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ 150 ਦੇ ਕਰੀਬ ਪਿੰਡ ਦੇ ਮਰਦ ਅੌਰਤਾਂ ਅਤੇ ਬੱਚੇ ਇਸ ਰੋਗ ਨਾਲ ਗ੍ਸਤ ਹੋਣ ਕਾਰਨ ਆਪਣਾ ਮਹਿੰਗੇ ਭਾਅ ਦਾ ਇਲਾਜ ਕਰਵਾ ਚੁੱਕੇ ਹਨ।
ਅਸਿਸਟੈਂਟ ਕਮਿਸ਼ਨਰ ਦੀ ਦੇਖ-ਰੇਖ ਹੋਵੇਗੀ ਜਾਂਚ : ਡਿਪਟੀ ਕਮਿਸ਼ਨ
ਪਿੰਡ ਸ਼ਾਹਪੁਰ ਜਾਜਨ ਵਿਖੇ ਪਿਛਲੇ ਦਿਨਾਂ ਤੋਂ ਫੈਲੇ ਡਾਇਰੀਆ ਕਾਰਨ ਹੋਈਆਂ ਮੌਤਾਂ ਅਤੇ ਸੈਂਕੜੇ ਲੋਕ ਟੱਟੀਆਂ ਉਲਟੀਆਂ ਦੇ ਰੋਗ ਨਾਲ ਪ੍ਰਭਾਵਿਤ ਹੋਣ ਸਬੰਧੀ ਜਦੋਂ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਡਾਇਰੀਆ ਫ਼ੈਲਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਸਿਸਟੈਂਟ ਕਮਿਸ਼ਨਰ ਵੱਲੋਂ ਜਾਂਚ ਕੀਤੀ ਜਾਵੇਗੀ। ਉਨਾਂ੍ਹ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਪੂਰੀ ਤਰਾਂ੍ਹ ਗੰਭੀਰ ਹੈ। ਉਨਾਂ੍ਹ ਕਿਹਾ ਕਿ ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਉਕਤ ਪਿੰਡਾਂ ਵਿੱਚ ਲੱਗੀਆਂ ਹੋਈਆਂ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਸਰਵੇ ਜਾਰੀ : ਐੱਸਐੱਮਓ
ਐੱਸਐੱਮਓ ਡਾਕਟਰ ਗੁਨੀਤ ਕੌਰ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਜਾਜਨ ਵਿੱਚ ਵੀਰਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 175 ਘਰਾਂ ਦਾ ਸਰਵੇ ਕੀਤਾ ਗਿਆ, ਪੰ੍ਤੂ ਕੋਈ ਡਾਇਰਿਏ ਦਾ ਕੇਸ ਸਾਹਮਣੇ ਨਹੀਂ ਆਇਆ ਅਤੇ ਡਾਇਰੀਆ ਕੰਟਰੋਲ ਵਿੱਚ ਹੈ। ਉਨਾਂ੍ਹ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਜਾਂਚ ਕਰਕੇ ਕੋਲੋਰਾਇਨ, ਜ਼ਿੰਕ, ਵਿਟਾਮਿਨ-ਏ ਤੇ ਓਆਰਐੱਸ ਘੋਲ ਵੰਡ ਰਹੀਆਂ ਹਨ। ਉਨਾਂ੍ਹ ਕਿਹਾ ਕਿ ਟੱਟੀਆਂ ਉਲਟੀਆਂ ਦੀ ਸ਼ਕਿਾਇਤ ਆਉਣ ‘ਤੇ ਇਲਾਜ ਕਰਵਾਇਆ ਜਾਵੇ ਅਤੇ ਲਾਪ੍ਰਵਾਹੀ ਨਾ ਵਰਤੀ ਜਾਵੇ।



