ਟੋਰਾਂਟੋ (ਏਜੰਸੀ) : ਖ਼ਾਲਿਸਤਾਨ ਹਮਾਇਤੀ ਤੇ ਕੱਟੜਪੰਥੀ ਜਥੇਬੰਦੀ ਸਿੱਖ ਫਾਰ ਜਸਟਿਸ (ਐੱਸਐੱਫਜੇ) ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਭਾਰਤ ਖ਼ਿਲਾਫ਼ ਜ਼ਹਿਰ ਉਗਲਿਆ ਹੈ। ਉਸ ਨੇ ਭਾਰਤੀ-ਕੈਨੇਡੀਅਨ ਹਿੰਦੂਆਂ ਨੂੰ ਧਮਕਾਉਂਦਿਆਂ ਦੇਸ਼ ਛੱਡਣ ਲਈ ਕਿਹਾ ਹੈ। ਭਾਰਤ ’ਚ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਦਾ ਇਹ ਨਫ਼ਰਤੀ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਇਆ। 45 ਸਕਿੰਟਾਂ ਦੀ ਇਸ ਵੀਡੀਓ ਕਲਿੱਪ ’ਚ ਉਸ ਨੇ ਕਿਹਾ, ‘ਭਾਰਤ-ਕੈਨੇਡੀਆਈ ਹਿੰਦੂਓ, ਤੁਸੀਂ ਕੈਨੇਡਾ ਤੇ ਕੈਨੇਡੀਆਈ ਸੰਵਿਧਾਨ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਅਸਵੀਕਾਰ ਕਰ ਦਿੱਤਾ ਹੈ। ਤੁਹਾਡੀ ਮੰਜ਼ਿਲ ਭਾਰਤ ਹੈ। ਕੈਨੇਡਾ ਛੱਡੋ, ਭਾਰਤ ਜਾਓ।’ ਉਸ ਨੇ ਕਿਹਾ ਕਿ ਖ਼ਾਲਿਸਤਾਨ ਹਮਾਇਤੀ ਸਿੱਖ ਹਮੇਸ਼ਾ ਕੈਨੇਡਾ ਪ੍ਰਤੀ ਵਫ਼ਾਦਾਰ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਕੈਨੇਡਾ ਦਾ ਪੱਖ ਲਿਆ ਹੈ ਤੇ ਉੱਥੋਂ ਦੇ ਕਾਨੂੰਨਾਂ ਤੇ ਸੰਵਿਧਾਨ ਦੀ ਪਾਲਣਾ ਕੀਤੀ ਹੈ। ਉਸ ਨੇ ਵੀਡੀਓ ’ਚ ਐਲਾਨ ਕੀਤਾ ਕਿ ਖ਼ਾਲਿਸਤਾਨ ਦੀ ਹਮਾਇਤ ਲਈ ਇਕ ਹੋਰ ਰਾਇਸ਼ੁਮਾਰੀ 29 ਅਕਤੂਬਰ ਨੂੰ ਕੈਨੇਡਾ ’ਚ ਹੋਵੇਗਾ ਤੇ ਇਸ ’ਚ ਪੁੱਛਿਆ ਜਾਵੇਗਾ ਕਿ ਕੀ ਜੂਨ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤੀ ਹਾਈ ਕਮਿਸ਼ਨਰ ਸੰਜੈ ਵਰਮਾ ਜ਼ਿੰਮੇਵਾਰ ਸਨ। 25 ਸਤੰਬਰ ਨੂੰ ਓਟਾਵਾ, ਟੋਰਾਂਟੋ ਤੇ ਵੈਨਕੂਵਰ ’ਚ ਭਾਰਤੀ ਸਫ਼ਾਰਤਖ਼ਾਨਿਆਂ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ੳਸ ਨੇ ਕਿਹਾ ਕਿ ਅਸੀਂ ਭਾਰਤੀ ਸਫ਼ਾਰਤਖ਼ਾਨਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ ਤੇ ਅਸੀਂ ਕੈਨੇਡਾ ਸਰਕਾਰ ’ਤੇ ਉਨ੍ਹਾਂ ਵਿਅਕਤੀਆਂ ਦੇ ਨਾਂ ਦੱਸਣ ਲਈ ਦਬਾਅ ਪਾਵਾਂਗੇ ਜੋ ਹੱਤਿਆ ਲਈ ਜ਼ਿੰਮੇਵਾਰ ਹਨ। ਹਾਈ ਕਮਿਸ਼ਨਰ ਸੰਜੈ ਵਰਮਾ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਕੀਤੀ ਜਾਵੇਗੀ। ਪੰਨੂੰ ’ਤੇ ਪੰਜਾਬ ’ਚ 22 ਅਪਰਾਧਿਕ ਮਾਮਲੇ ਦਰਜ ਹਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



