ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Mika Singh Tweet on Jacqueline Fernandez : ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਆ ਰਹੀ ਜਾਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।

ਦਰਅਸਲ, ਜੈਕਲੀਨ ਫਰਨਾਂਡੀਜ਼ ਧੋਖੇਬਾਜ਼ ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ ‘ਚ ਪਿਛਲੇ ਕੁਝ ਸਾਲਾਂ ਤੋਂ ਸੁਰਖੀਆਂ ‘ਚ ਹੈ। ਅਜਿਹੇ ‘ਚ ਅਦਾਕਾਰਾ ਦਾ ਇਹ ਮਾਮਲਾ ਹੁਣ ਗਾਇਕ ਮੀਕਾ ਨੇ ਤਾਜ਼ਾ ਕੀਤਾ ਹੈ।

ਮੀਕਾ ਸਿੰਘ ਨੇ ਕੀਤਾ ਸੀ ਅਜਿਹਾ ਕੁਮੈਂਟ

ਹੋਇਆ ਇੰਝ ਕਿ ਜੈਕਲੀਨ ਫਰਨਾਂਡੀਜ਼ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਹਾਲੀਵੁੱਡ ਸਟਾਰ ਜੀਨ-ਕਲਾਡ ਵੈਨ ਡੈਮ (Jean-Claude Van Damme) ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ‘ਚ ਲਿਖਿਆ, ਲੈਂਜੇਂਡ ਵੈਨ ਡੈਮ ਨਾਲ ਕੁਲੈਬੋਰੇਸ਼ਨ ਲਈ ਇੰਤਜ਼ਾਰ ਨਹੀਂ ਕਰ ਸਕਦੀ।

ਹੁਣ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤਕ ਹਰ ਕੋਈ ਅਭਿਨੇਤਰੀ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਿੱਪਣੀਆਂ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮੀਕਾ ਨੇ ਟਿੱਪਣੀ ਕਰਦੇ ਹੋਏ ਅਦਾਕਾਰਾ ਨੂੰ ਤਾਅਨਾ ਵੀ ਮਾਰਿਆ, ਹਾਲਾਂਕਿ ਕੁਝ ਸਮੇਂ ਬਾਅਦ ਗਾਇਕ ਨੇ ਆਪਣੀ ਟਿੱਪਣੀ ਵੀ ਡਿਲੀਟ ਕਰ ਦਿੱਤੀ। ਮੀਕਾ ਸਿੰਘ ਨੇ ਲਿਖਿਆ ਸੀ, ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ, ਇਹ ਸੁਕੇਸ਼ ਨਾਲੋਂ ਬਿਹਤਰ ਹੈ। ਹੁਣ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਜੈਕਲੀਨ ਦਾ ਸੁਕੇਸ਼ ਨਾਲ ਰਿਸ਼ਤਾ

ਜੈਕਲੀਨ ਦਾ ਨਾਂ ਕਰੀਬ ਦੋ ਸਾਲ ਪਹਿਲਾਂ ਧੋਖੇਬਾਜ਼ ਸੁਕੇਸ਼ ਚੰਦਰਸ਼ੇਖਰ ਨਾਲ ਸਾਹਮਣੇ ਆਇਆ ਸੀ। ਕਿਹਾ ਜਾ ਰਿਹਾ ਸੀ ਕਿ ਉਹ ਸੁਕੇਸ਼ ਨੂੰ ਡੇਟ ਕਰ ਰਹੀ ਸੀ। ਹਾਲਾਂਕਿ ਉਨ੍ਹਾਂ ਨੇ ਅਜਿਹੀਆਂ ਅਫਵਾਹਾਂ ਦਾ ਸਾਫ ਖੰਡਨ ਕੀਤਾ ਹੈ। ਇੰਨਾ ਹੀ ਨਹੀਂ ਸੁਕੇਸ਼ ਨੇ ਉਨ੍ਹਾਂ ਨੂੰ ਕਈ ਮਹਿੰਗੇ ਤੋਹਫੇ ਵੀ ਦਿੱਤੇ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਸੀ। ਦੱਸ ਦੇਈਏ ਕਿ ਸੁਕੇਸ਼ ਇਸ ਸਮੇਂ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਟਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਮਾਮਲੇ ‘ਚ ਅਦਾਕਾਰਾ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜੈਕਲੀਨ ਤੇ ਸੁਕੇਸ਼ ਦੀਆਂ ਕੁਝ ਨਿੱਜੀ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।