ਟੋਰਾਂਟੋ (ਏਜੰਸੀ) : ਬਿ੍ਰਟਿਸ਼ ਕੋਲੰਬੀਆ ਸੂਬੇ ’ਚ ਇਕ ਜਨਤਕ ਬੱਸ ’ਚ ਝਗੜੇ ਤੋਂ ਬਾਅਦ ਇਕ 17 ਸਾਲਾ ਸਿੱਖ ਵਿਦਿਆਰਥੀ ਦੀ ਮਾਰਕੁਟਾਈ ਕੀਤੀ ਗਈ ਤੇ ਉਸ ’ਤੇ ਪੇਪਰ ਸਪਰੇਅ ਛਿੜਕਿਆ ਗਿਆ। ਕੈਨੇਡੀਅਨ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਨੇ ਬੁੱਧਵਾਰ ਨੂੰ ਕਿਹਾ ਕਿ ਇਹ ਘਟਨਾ ਕੇਲੋਨਾ ’ਚ ਰਟਲੈਂਡ ਰੋਡ ਸਾਊਥ ਤੇ ਰੌਬਸਨ ਰੋਡ ਈਸਟ ਦੇ ਚੌਰਾਹੇ ’ਤੇ ਹੋਈ। ਕੇਲੋਨਾ ਆਰਸੀਐੱਮਪੀ ਨੇ ਕਿਹਾ ਕਿ ਅਧਿਕਾਰੀਆਂ ਨੇ ਦੇਖਿਆ ਕਿ 17 ਸਾਲ ਸਿੱਖ ਵਿਦਿਆਰਥੀ ’ਤੇ ਘਰ ਜਾਂਦੇ ਸਮੇਂ ਕੁਝ ਮੁੰਡਿਆਂ ਨੇ ਬੀਅਰ ਜਾਂ ਪੇਪਰ ਸਪਰੇਅ ਛਿੜਕ ਦਿੱਤਾ ਸੀ। ਇਸ ’ਚ ਕਿਹਾ ਗਿਆ ਹੈ ਕਿ ਹਮਲੇ ਤੋਂ ਪਹਿਲਾਂ ਬੱਸ ’ਚ ਝਗੜਾ ਹੋਇਆ ਸੀ। ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ (ਡਬਲਯੂਐੱਸਓ) ਨੇ ਸਿੱਖ ਦੀ ਪਛਾਣ 11ਵੀਂ ਦੇ ਵਿਦਿਆਰਥੀ ਦੇ ਰੂਪ ’ਚ ਕੀਤੀ ਹੈ। ਬਿ੍ਰਟਿਸ਼ ਕੋਲੰਬੀਆ ਦੀ ਡਬਲਯੂਐੱਸਓ ਦੀ ਮੀਤ ਪ੍ਰਧਾਨ ਗੁਨਤਾਸ ਕੌਰ ਨੇ ਕਿਹਾ ਹੈ ਕਿ ਸਿੱਖ ਵਿਦਿਆਰਥੀ ’ਤੇ ਹਮਲਾ ਹੈਰਾਨ ਕਰਨ ਵਾਲਾ ਤੇ ਨਾ ਮੰਨਣਯੋਗ ਹੈ। ਘਟਨਾ ਸਬੰਧੀ ਡਬਲਯੂਓਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੋ ਵਿਅਕਤੀ ਵਿਦਿਆਰਥੀ ਕੋਲ ਆਏ ਤੇ ਪਹਿਲਾਂ ਬੱਸ ’ਚ ਵੜਨ ਤੋਂ ਉਸ ਨੂੰ ਰੋਕ ਦਿੱਤਾ। ਫਿਰ ਜਦੋਂ ਬੱਸ ’ਚ ਚੜ੍ਹਨ ਦਿੱਤਾ ਤਾਂ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



