ਸਪੋਰਟਸ ਡੈਸਕ, ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 45ਵਾਂ ਤਮਗਾ ਜਿੱਤਿਆ ਹੈ। ਭਾਰਤ ਨੂੰ ਇਹ ਤਗਮਾ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁਟ ਵਿੱਚ ਸੋਨੇ ਦੇ ਰੂਪ ਵਿੱਚ ਦਿਵਾਇਆ ਹੈ। ਤਜਿੰਦਰਪਾਲ ਸਿੰਘ ਤੂਰ ਨੇ ਦੂਜੀ ਵਾਰ ਇਹ ਕਾਰਨਾਮਾ ਕੀਤਾ ਹੈ। ਉਸ ਨੇ ਇਸ ਤੋਂ ਪਹਿਲਾਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਤਜਿੰਦਰਪਾਲ ਸਿੰਘ ਤੂਰ ਨੇ 20.36 ਮੀਟਰ ਦਾ ਫਾਈਨਲ ਥਰੋਅ ਸੁੱਟ ਕੇ ਸ਼ਾਟ ਪੁਟ ਵਿੱਚ ਸੋਨ ਤਗ਼ਮਾ ਜਿੱਤਿਆ। ਤਜਿੰਦਰਪਾਲ ਸਿੰਘ ਨੇ ਪਹਿਲੀਆਂ ਦੋ ਕੋਸ਼ਿਸ਼ਾਂ ਕੀਤੀਆਂ, ਜੋ ਫਾਊਲ ਸਨ। ਇਸ ਤੋਂ ਬਾਅਦ ਤਜਿੰਦਰਪਾਲ ਸਿੰਘ ਨੇ ਤੀਜਾ ਯਤਨ ਕਰਦਿਆਂ 19.21 ਮੀਟਰ ਥਰੋਅ ਨਾਲ ਅਗਲੇ ਦੌਰ ਲਈ ਕੁਆਲੀਫਾਈ ਕੀਤਾ। ਤਜਿੰਦਰਪਾਲ ਸਿੰਘ ਨੇ ਫਿਰ ਦੋ ਕੋਸ਼ਿਸ਼ਾਂ ਵਿੱਚ ਫਾਊਲ ਕੀਤਾ ਅਤੇ ਤੀਜੀ ਕੋਸ਼ਿਸ਼ ਵਿੱਚ 19.51 ਮੀਟਰ ਥਰੋਅ ਕੀਤਾ। ਤਜਿੰਦਰਪਾਲ ਸਿੰਘ ਦਾ ਚੌਥਾ ਥਰੋਅ 20.06 ਮੀਟਰ ਸੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



