ਨਵੀਂ ਦਿੱਲੀ, ਜੇਐੱਨਐੱਨ : Who Is Mahira Khan Husband Salim Karim : ਸ਼ਾਹਰੁਖ ਖਾਨ ਨਾਲ ਫਿਲਮ ‘ਰਈਸ’ ‘ਚ ਨਜ਼ਰ ਆਈ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਕਾਫੀ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਸੀ। ਪਾਕਿਸਤਾਨੀ ਬਿਜ਼ਨੈੱਸਮੈਨ ਸਲੀਮ ਕਰੀਮ ਨੂੰ ਕਈ ਸਾਲਾਂ ਤਕ ਡੇਟ ਕਰਨ ਤੋਂ ਬਾਅਦ ਮਾਹਿਰਾ ਨੇ ਉਸ ਨਾਲ ਵਿਆਹ ਕਰ ਲਿਆ।

ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕੌਣ ਹੈ ਸਲੀਮ ਕਰੀਮ, ਜਿਸ ਨਾਲ ਮਾਹਿਰਾ ਨੇ ਕੀਤਾ ਵਿਆਹ? ਇਸ ਤੋਂ ਇਲਾਵਾ ਪਤੀ ਕਾਰੋਬਾਰ ਤੋਂ ਇਲਾਵਾ ਹੋਰ ਕੀ ਕੰਮ ਕਰਦੇ ਹਨ ਅਦਾਕਾਰਾ ਦੇ ਸ਼ੌਹਰ, ਇੱਥੇ ਪੜ੍ਹੋ ਪੂਰੀ ਖ਼ਬਰ…

ਕੌਣ ਹਨ ਮਾਹਿਰਾ ਖਾਨ ਦੇ ਦੂਸਰੇ ਪਤੀ?

ਸਾਮਾ ਦੀਆਂ ਰਿਪੋਰਟਸ ਮੁਤਾਬਕ ਮਾਹਿਰਾ ਖਾਨ ਨੇ ਬਿਜ਼ਨੈੱਸਮੈਨ ਸਲੀਮ ਕਰੀਮ ਨਾਲ ਬਰਬਨ ਦੇ ਪਰਲ ਕਾਂਟੀਨੈਂਟ ਹੋਟਲ ‘ਚ ਧੂਮ-ਧਾਮ ਨਾਲ ਵਿਆਹ ਕੀਤਾ। ਇਸ ਦੌਰਾਨ ਮਾਹਿਰਾ ਆਫ-ਵ੍ਹਾਈਟ ਲਹਿੰਗੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਿੰਦੁਸਤਾਨ ਟਾਈਮਜ਼ ‘ਚ ਛਪੀ ਖਬਰ ਮੁਤਾਬਕ ‘ਰਈਸ’ ਦੀ ਅਦਾਕਾਰਾ ਮਾਹਿਰਾ ਖਾਨ ਦੇ ਪਤੀ ਸਲੀਮ ਕਰੀਮ ਦੇ ਕਈ ਕਾਰੋਬਾਰ ਹਨ।

ਉਹ Simpaisa ਦੇ ਸੀਈਓ ਹਨ ਤੇ ਕਾਰੋਬਾਰ ਦੀ ਦੁਨੀਆ ‘ਚ ਆਪਣੇ ਲਈ ਇਕ ਵਿਲੱਖਣ ਜਗ੍ਹਾ ਬਣਾ ਚੁੱਕੇ ਹਨ। ਇਸ ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੰਪਨੀ ਲੋਕਾਂ ਨੂੰ ਸਿਮ ਰਾਹੀਂ ਡਾਇਰੈਕਟ ਪੈਸੇ ਦੇਣ ਦੀ ਸਹੂਲਤ ਦਿੰਦੀ ਹੈ। ਉਨ੍ਹਾਂ ਦੀ ਕੰਪਨੀ 15 ਵੱਖ-ਵੱਖ ਦੇਸ਼ਾਂ ਦੇ ਲੋਕਾਂ ਤਕ ਇਹ ਸਹੂਲਤ ਪਹੁੰਚਾਉਂਦੀ ਹੈ।

ਇਸ ਤਰ੍ਹਾਂ ਹੋਈ ਸੀ ਮਾਹਿਰਾ-ਸਲੀਮ ਦੀ ਪਹਿਲੀ ਮੁਲਾਕਾਤ

ਮਾਹਿਰਾ ਖਾਨ ਦੇ ਪਤੀ ਨਾ ਸਿਰਫ ਪੇਸ਼ੇ ਵਜੋਂ ਬਿਜ਼ਨੈੱਸਮੈਨ ਹਨ ਪਰ ਜੇਕਰ ਖਬਰਾਂ ਦੀ ਮੰਨੀਏ ਤਾਂ ਉਹ ਕਾਫੀ ਪ੍ਰੋਫੈਸ਼ਨਲ ਡੀਜੇ ਵੀ ਹਨ। ਸਾਲ 2017 ‘ਚ ਮਾਹਿਰਾ ਖ਼ਾਨ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ, ਪਹਿਲੀ ਵਾਰ ਉਸੇ ਸਾਲ ਇਕ ਟੈਲੀਵਿਜ਼ਨ ਐਪਲੀਕੇਸ਼ਨ ਲਾਂਚ ਕਰਨ ਦੌਰਾਨ ਕਾਰੋਬਾਰੀ ਸਲੀਮ-ਕਰੀਮ ਨਾਲ ਮੁਲਾਕਾਤ ਹੋਈ ਸੀ।

ਇਸ ਤੋਂ ਬਾਅਦ ਕਰੀਬ ਡੇਢ ਤੋਂ ਦੋ ਸਾਲ ਤਕ ਸਲੀਮ-ਕਰੀਮ ਨੂੰ ਡੇਟ ਕਰਨ ਤੋਂ ਬਾਅਦ ਮਾਹਿਰਾ ਨੇ 2019 ‘ਚ ਤੁਰਕੀ ‘ਚ ਇਕ ਨਿੱਜੀ ਸਮਾਰੋਹ ਦੌਰਾਨ ਮੰਗਣੀ ਕਰ ਲਈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਹਿਰਾ ਖਾਨ ਨੇ ਸਾਲ 2007 ‘ਚ ਨਿਰਮਾਤਾ ਤੇ ਨਿਰਦੇਸ਼ਕ ਅਲੀ ਅਸਕਰੀ ਨਾਲ ਵਿਆਹ ਕੀਤਾ ਸੀ। 2009 ‘ਚ ਮਾਹਿਰਾ ਨੇ ਬੇਟੇ ਅਲਜ਼ਾਨ ਦਾ ਸੁਆਗਤ ਕੀਤਾ ਪਰ 2015 ‘ਚ ਦੋਹਾਂ ਨੇ ਵੱਖ ਹੋ ਕੇ ਇਕ ਦੂਜੇ ਨੂੰ ਤਲਾਕ ਦੇ ਦਿੱਤਾ।