Skip to content
Friday, October 16, 2026 18°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

9 ਸਤੰਬਰ ਨੂੰ ਆ ਰਹੀ ਹਾਂ ਮੁੰਬਈ, ਕਿਸੇ ਦੇ ਬਾਪ ‘ਚ ਦਮ ਹੈ ਤਾਂ ਰੋਕ ਲਵੇ – ਕੰਗਨਾ ਰਾਣੌਤ

By Admin Published 1 min read

ਮੁੰਬਈ, 4 ਸਤੰਬਰ – ਬਾਲੀਵੁੱਡ ਅਦਾਕਾਰਾ ਕੰਗਨਾ ਰਾਣੌਤ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਦੇਖ ਰਹੀ ਹੈ ਕਿ ਬਹੁਤ ਸਾਰੇ ਲੋਕ ਉਸ ਨੂੰ ਮੁੰਬਈ ਵਿਚ ਵਾਪਸ ਨਹੀਂ ਆਉਣ ਲਈ ਧਮਕਾ ਰਹੇ ਹਨ। ਇਸ ਲਈ ਉਹ ਹੁਣ ਆਉਣ ਵਾਲੇ ਹਫਤੇ ‘ਚ 9 ਸਤੰਬਰ ਨੂੰ ਮੁੰਬਈ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ ਤੇ ਉਹ ਉਸ ਸਮੇਂ ਟਵੀਟ ਕਰੇਗੀ ਜਦੋਂ ਉਹ ਮੁੰਬਈ ਦੇ ਹਵਾਈ ਅੱਡੇ ‘ਤੇ ਉਤਰੇਗੀ। ਕਿਸੇ ਦੇ ਬਾਪ ‘ਚ ਹਿੰਮਤ ਹੋਵੇ ਤਾਂ ਰੋਕ ਲਵੇ। ਸੋਸ਼ਲ ਮੀਡੀਆ ‘ਤੇ ਕੰਗਨਾ ਦਾ ਇਹ ਟਵੀਟ ਜੰਮ ਕੇ ਵਾਇਰਲ ਹੋ ਰਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਕੰਗਨਾ ਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਓਤ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਹੈ। ਜਦਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਕੰਗਨਾ ਨੂੰ ਮੁੰਬਈ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ। ਕੰਗਨਾ ਨੇ ਕਿਹਾ ਸੀ ਕਿ ਮੁੰਬਈ ਹੁਣ ਪਾਕਿਸਤਾਨ ਹੇਠਲੇ ਕਸ਼ਮੀਰ ਵਰਗੀ ਲੱਗ ਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp