Skip to content
Friday, October 16, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ ਦੀ ਟਰੱਕ ਹਾਦਸੇ ਵਿੱਚ ਮੌਤ..!

By Admin Published 2 min read

ਫਰਿਜ਼ਨੋ (ਕੈImage previewਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਪਿਛਲੇ ਕਰੀਬ ਡੇਢ ਮਹੀਨੇ ਤੋਂ ਅਮੈਰਿਕਨ ਟਰੱਕਿੰਗ ਇੰਡਸਟਰੀ ਤੋਂ ਪੰਜਾਬੀ ਭਾਈਚਾਰੇ ਲਈ ਬੜੀਆਂ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਅਗਸਤ ਅਤੇ ਸਤੰਬਰ ਦੇ ਮਹੀਨੇ ਹੁਣ ਤੱਕ ਅਮਰੀਕਾ ਦੀਆਂ ਸ਼ੜਕਾਂ ਤੇ ਤਕਰੀਬਨ ਚਾਰ-ਪੰਜ ਪੰਜਾਬੀ ਟਰੱਕ ਡਰਾਈਵਰ ਟਰੱਕ ਐਕਸੀਡੈਂਟਾ ਵਿੱਚ ਆਪਣੀ ਜਾਨ ਤੋਂ ਹੱਥ ਧੋਹ ਬੈਠੇ ਨੇ। ਕੱਲ ਜਾਣੀ 5 ਸਤੰਬਰ ਨੂੰ ਨਿਊ-ਮੈਕਸੀਕੋ ਸਟੇਟ ਵਿੱਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਥਾਂ ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਫਰੀਵੇਅ 40 ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ, ਸੁਖਵਿੰਦਰ  ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿੱਚ ਅਸਫਲ ਰਹੇ ਤੇ ਅੱਗੇ ਖੜੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਏ ਅਤੇ ਟਰੱਕ ਸਾਈਡ ਨੂੰ ਡਿੱਗ ਗਿਆ ‘ਤੇ ਟਰੱਕ ਦੇ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿੇਚ ਲੈ ਲਿਆ। ਸੁਖਵਿੰਦਰ ਸਿੰਘ ਟਿਵਾਣਾ ਸਟੇਰਿੰਗ ਵੀਲ ਅਤੇ ਸੀਟ ਦੇ ਵਿਚਕਾਰ ਫਸ ਗਏ ਤੇ ਜਿਉਂਦੇ ਹੀ ਅੱਗ ਵਿੱਚ ਮੱਚਕੇ ਰੱਬ ਨੂੰ ਪਿਆਰੇ ਹੋ ਗਏ। ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 18-19 ਸਾਲ ਤੋਂ ਟਰੱਕਿੰਗ ਬਿਜਨਸ ਵਿੱਚ ਸਨ ਅਤੇ ਤਿੰਨ ਕੁ ਟਰੱਕਾਂ ਦੀ ਛੋਟੀ ਕੰਪਨੀ “ਜੋਤ ਟਰੱਕਿੰਗ” ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁੱਦ ਟਰੱਕ ਤੇ ਲੋਡ ਲੈਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਸੁਖਵਿੰਦਰ  ਸਿੰਘ ਟਿਵਾਣਾ ਆਪਣੇ ਪਿੱਛੇ ਆਪਣਾ ਬੁੱਢੇ ਮਾਂ-ਬਾਪ, ਪਤਨੀ, ਦੋ ਬੇਟੇ ਅਤੇ ਇੱਕ ਬੇਟੀ ਛੱਡ ਗਏ ਨੇ। ਸੁਣਨ ਵਿੱਚ ਆਇਆ ਕਿ ਉਹਨਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ  ਪਿੰਡ ਨਾਲ ਸਬੰਧਤ ਸੀ ‘ਤੇ ਉਹ ਪਿਛਲੇ 25-26 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਇਸ ਮੰਦਭਾਗੀ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇਂ ਵਿੱਚ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਪ੍ਰਦੀਪ ਸਿੰਘ ਤੂਰ  (559) 681-0020 ਜਾਂ  ਜਗਦੇਵ ਸਿੰਘ ਬਰਾੜ ਨਾਲ 559-260-3445 ਤੇ ਸੰਪਰਕ ਕਰ ਸਕਦੇ ਹੋ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp