Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸ੍ਰੀਗੰਗਾਨਗਰ ‘ਚ ਬੱਸ ਤੇ ਟੈਂਪੂ ਦੀ ਭਿਆਨਕ ਟੱਕਰ, 3 ਦੀ ਮੌਤ, 12 ਜ਼ਖ਼ਮੀ

By uscreative Published 2 min read
ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਪਦਮਪੁਰਾ ਦੇ ਕੋਲ ਇੱਕ ਬੱਸ ਅਤੇ ਟੈਂਪੂ ਦੇ ਆਪਸ ਵਿਚ ਟਕਰਾ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ
ਸ੍ਰੀਗੰਗਾਨਗਰ (ਰਾਜਸਥਾਨ) : ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਪਦਮਪੁਰਾ ਦੇ ਕੋਲ ਇੱਕ ਬੱਸ ਅਤੇ ਟੈਂਪੂ ਦੇ ਆਪਸ ਵਿਚ ਟਕਰਾ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਦਸ ਦਈਏ ਕਿ ਇਹ ਹਾਦਸਾ ਇੱਕ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਸਮੇਂ ਵਾਪਰਿਆ। ਹਾਦਸਾ ਐਨਾ ਭਿਆਨਕ ਸੀ ਕਿ ਟੈਂਪੂ ਦੇ ਪਰਖੱਚੇ ਉੱਡ ਗਏ। ਟੈਂਪੂ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਇੱਕ ਦਰਖ਼ਤ ਨਾਲ ਜਾ ਟਾਕਰੇ।

ਦਸ ਦਈਏ ਕਿ ਰਾਜਸਥਾਨ ਰੋਡਵੇਜ ਦੀ ਇਹ ਬੱਸ ਪਦਮਪੁਰ ਤੋਂ ਚੂਨਾਗੜ ਵਲ ਜਾ ਰਹੀ ਸੀ। ਬੱਸ ਵਿਚ ਕਰੀਬ 50 ਯਾਤਰੀ ਸਵਾਰ ਸਨ। ਸ਼ਰੀਗੰਗਾਨਗਰ-ਪਦਮਪੁਰ ਰਸਤੇ ਉੱਤੇ ਸਥਿਤ ਚਕ 5 ਜੀ ਸਹਾਰਣਾਂਵਾਲੀ ਦੇ ਕੋਲੋਂ ਇੱਕ ਮੋਟਰਸਾਇਕਲ ਸਵਾਰ ਅਚਾਨਕ ਸੜਕ ਉੱਤੇ ਚੜ੍ਹਿਆ। ਮੋਟਰਸਾਇਕਲ ਸਵਾਰ ਦੇ ਅਚਾਨਕ ਸਾਹਮਣੇ ਆ ਜਾਣ ਨਾਲ ਬੱਸ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਅਤੇ ਬਾਈਕ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਬੱਸ ਸਾਹਮਣੇ ਤੋਂ ਆ ਰਹੇ ਇੱਕ ਟੈਂਪੂ ਨਾਲ ਟਕਰਾ ਗਈ। ਟੱਕਰ ਇੰਨੀ ਜ਼ਿਆਦਾ ਖ਼ਤਰਨਾਕ ਸੀ ਕਿ ਟੈਂਪੂ ਬੁਰੀ ਤਰ੍ਹਾਂ ਤਬਾਹ ਹੋ ਗਿਆ।

Bus Accident Sriganganagar Bus Accident Sriganganagar

ਟੈਂਪੂ ਨਾਲ ਟਕਰਾਉਣ ਤੋਂ ਬਾਅਦ ਬੱਸ ਤੇਜ਼ ਗਤੀ ਨਾਲ ਇੱਕ ਦਰਖ਼ਤ ਨਾਲ ਜਾ ਵੱਜੀ ਜਿਸ ਨਾਲ ਬੱਸ ਦਾ ਅਗਲਾ ਹਿੱਸਾ ਬਹੁਤ ਨੁਕਸਾਨਿਆ ਗਿਆ। ਹਾਦਸਾ ਵਾਪਰਨ ਦੇ ਨਾਲ ਹੀ ਲੋਕਾਂ ਵਿਚ ਹਫੜਾ-ਤਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕਿ ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ 2 ਵਿਅਕਤੀਆਂ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਜਿਨ੍ਹਾਂ ਵਿਚੋਂ 1 ਨੇ ਹਸਪਤਾਲ ਵਿਚ ਪਹੁੰਚ ਕਿ ਦਮ ਤੋੜ ਦਿੱਤਾ।

Bus Accident Sriganganagar Bus Accident Sriganganagar

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਚੂਨਾਗੜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਭਿਆਨਕ ਹਾਦਸੇ ਵਿਚ 12 ਲੋਕ ਜਖ਼ਮੀ ਹੋ ਗਏ ਜਿਨ੍ਹਾਂ ਵਿਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp