Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੋਨਾਕਸ਼ੀ ਸਿਨਹਾ – ਦਬੰਗ ਕੁੜੀ ਬਣੀ ਨੂਰ

By Admin Published 2 min read

ਸ਼ਤਰੂਘਨ ਸਿਨਹਾ ਦੀ ਮੂੰਹ ਫਟ ਬੇਟੀ ਸੋਨਾਕਸ਼ੀ ਸਿਨਹਾ ‘ਫੋਰਸ-2’ ਕਰਕੇ ਚਾਹੇ ਚਰਚਿਤ ਨਾ ਹੋਈ ਹੋਵੇ ਪਰ ਬੰਟੀ ਨਾਲ ਘੁੰਮਣ-ਫਿਰਨ ਨੂੰ ਲੈ ਕੇ ਖੂਬ ਖ਼ਬਰਾਂ ਹਾਸਲ ਕਰ ਰਹੀ ਹੈ। ਸੋਨਾ ਚਾਹੁੰਦੀ ਹੈ ਕਿ ਉਸ ਦੇ ਡੀਅਰ ਡੈਡੀ ਸ਼ਤਰੂਘਨ ਸਿਨਹਾ ‘ਤੇ ਫ਼ਿਲਮ ਬਣੇ ਤੇ ਉਸ ‘ਚ ਮੁੱਖ ਕਿਰਦਾਰ ਰਣਵੀਰ ਸਿੰਘ ਅਦਾ ਕਰੇ। ‘ਲੁਟੇਰਾ’ ਸਮੇਂ ਸੋਨਾ ਨੂੰ ਰਣਵੀਰ ਨੇ ਕਾਫ਼ੀ ਪ੍ਰਭਾਵਿਤ ਕੀਤਾ ਸੀ। ਇਸ ਸਮੇਂ ਆਪਣੇ ਵੇਲੇ ਦੀ ਹਿੱਟ ਫ਼ਿਲਮ ‘ਇਤਫ਼ਾਕ’ ਸੋਨਾ ਕਰ ਰਹੀ ਹੈ। ਸੋਨਾ ਨੂੰ ਮਸਤੀਆਂ ਤੋਂ ਹੀ ਵਿਹਲ ਨਹੀਂ, ਇਸ ਕਰਕੇ ਉਹ ਪੁਰਾਣੀ ਫ਼ਿਲਮ ‘ਇਤਫ਼ਾਕ’ ਨਹੀਂ ਦੇਖ ਸਕੀ। ਸੋਨਾ ਅਕਸਰ ਛੁੱਟੀਆਂ ਬਿਤਾਉਣ ਤੇ ਮਸਤੀਆਂ ਕਰਨ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਉਸ ਨੂੰ ਬਾਲੀਵੁੱਡ ਦੀ ‘ਦਬੰਗ ਗਰਲ’ ਕਿਹਾ ਜਾਂਦਾ ਹੈ। ਆਸਟ੍ਰੇਲੀਆ ਉਹ ਪਿਛਲੇ ਹਫ਼ਤੇ ਗਈ। ਕਮਾਲ ਹੈ ਕਿ ਬੰਟੀ ਦੀ ਥਾਂ ਇਸ ਵਾਰ ਸੋਨਾ ਦੇ ਨਾਲ ਸਾਕਸ਼ੀ ਮਹਿਰਾ ਸੀ। ‘ਫੋਰਸ-2’ ਤੇ ‘ਅਕੀਰਾ’ ਤੋਂ ਬਾਅਦ ਸੋਨਾ ਲਈ ਇਕ ਹੋਰ ਫ਼ਿਲਮ ‘ਨੂਰ’ ਵੀ ਮਹੱਤਵਪੂਰਨ ਹੈ। ਇਹ ਫ਼ਿਲਮ ਨਵੇਂ ਸਾਲ ‘ਚ ਆਏਗੀ। ਆਸਟ੍ਰੇਲੀਆ ‘ਚ ਦਰਅਸਲ ਸੋਨਾ ਨੇ ਫ਼ਿਲਮ ‘ਨੂਰ’ ਦੀ ਕਹਾਣੀ ਵੀ ਆਪਣੀ ਮਿੱਤਰ ਸਾਕਸ਼ੀ ਨਾਲ ਸ਼ੇਅਰ ਕੀਤੀ। ‘ਨੂਰ’ ਇਕ ਅਪਰਾਧ ਵਾਲੀ ਕਹਾਣੀ ਹੈ ਤੇ ਇਸ ‘ਚ ਪੱਤਰ ਪ੍ਰੇਰਕ ਦੀ ਭੂਮਿਕਾ ਉਹ ਨਿਭਾਅ ਰਹੀ ਹੈ। ਸਬਾ ਇਮਤਿਆਜ਼ ਜਿਸ ਨੇ ਇਹ ਫ਼ਿਲਮ ਲਿਖੀ ਹੈ, ਨਾਲ ਆਸਟ੍ਰੇਲੀਆ ਤੋਂ ਫੋਨ ‘ਤੇ ਸੋਨਾਕਸ਼ੀ ਸਿਨਹਾ ‘ਨੂਰ’ ਦੇ ਸੰਵਾਦ ਤੇ ਪਟਕਥਾ ਸਬੰਧੀ ਗੱਲਾਂ ਕਰਦੀ ਰਹੀ ਹੈ। ਸੁਨਿਹਲ ਸਿੱਪੀ ਦੀ ਫ਼ਿਲਮ ‘ਨੂਰ’ 21 ਅਪਰੈਲ, 2017 ਨੂੰ ਸੋਨਾਕਸ਼ੀ ਦੇ ਤਾਜ਼ਾ ਟਵੀਟ ਅਨੁਸਾਰ ਆਏਗੀ। ਕਰਾਚੀ ਦੀ ਪੱਤਰਕਾਰ ਆਇਸ਼ਾ ਖ਼ਾਨ ਦਾ ਕਿਰਦਾਰ ‘ਨੂਰ’ ‘ਚ ਸੋਨਾ ਨੂੰ ਮਿਲਿਆ ਹੈ। ਪੂਰਬ ਕੋਹਲੀ ‘ਨੂਰ’ ‘ਚ ਸੋਨਾ ਦੇ ਨਾਲ ਹੈ। ਸੋਨਾ ਨੇ ਬੰਟੀ ਸਜਦੇਹ ਤੇ ਸਾਕਸ਼ੀ ਮਹਿਰਾ ਨਾਲ ਮਸਤੀਆਂ ਕਰਨ ਤੋਂ ਬਾਅਦ ਆਪਣੇ-ਆਪ ਨੂੰ ‘ਨੂਰ’ ਲਈ ਤਰੋਤਾਜ਼ਾ ਕਰ ਲਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp