Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫਰਹਾਨ ਅਖ਼ਤਰ – ਜੀਓ ਮੇਰੇ ਲਾਲ

By Admin Published 3 min read

ਸਲੀਮ-ਜਾਵੇਦ ਇਹ ਜੋੜੀ ਕਿਸੇ ਸਮੇਂ ਮੁੰਬਈ ਫ਼ਿਲਮ ਨਗਰੀ ਦੀ ਸੁਪਰਹਿਟ ਫ਼ਿਲਮੀ ਲੇਖਕ ਜੋੜੀ ਸੀ ਤੇ ਇਸ ਜੋੜੀ ਨੂੰ ਚਾਰ ਚੰਨ ਤਾਂ ਹੀ ਲੱਗਦੇ ਹਨ, ਅੱਜ ਜੇ ਉਨ੍ਹਾਂ ਦੀ ਔਲਾਦ ਵੀ ਸ਼ੋਅਬਿਜ਼ ‘ਚ ਮਾਅਰਕੇ ਮਾਰਦੀ ਨਜ਼ਰ ਆਈ। ਇਹੀ ਗੱਲ ਸਲਮਾਨ ਖ਼ਾਨ ਨੇ ਸਹੀ ਕਰ ਦਿਖਾਈ ਹੈ ਤੇ ਇਹੀ ਗੱਲ ਸੌ ਫ਼ੀਸਦੀ ਸਹੀ ਫਰਹਾਨ ਅਖ਼ਤਰ ਕਰਕੇ ਦਿਖਾ ਰਿਹਾ ਹੈ। ਸਲਮਾਨ ਖ਼ਾਨ ਜੋੜੀ ਦੇ ਲੇਖਕ ਸਲੀਮ ਖ਼ਾਨ ਦਾ ਫਰਜ਼ੰਦ ਹੈ ਤੇ ਫਰਹਾਨ ਅਖ਼ਤਰ ਮਸ਼ਹੂਰ ਗੀਤਕਾਰ ਤੇ ਜੋੜੀ ਦੇ ਦੂਸਰੇ ਸ਼ਖ਼ਸ ਜਾਵੇਦ ਅਖ਼ਤਰ ਦਾ ਬੇਟਾ ਹੈ। ਇਹ ਉਦਾਹਰਨ ਇਕ ਫ਼ਿਲਮੀ ਪਾਰਟੀ ‘ਚ ਫਰਹਾਨ ਅਖ਼ਤਰ ਨੇ ਸਭ ਦੇ ਸਾਹਮਣੇ ਦਿੱਤੀ ਕਿ ਉਹ ਬਚਪਨ ਤੋਂ ਹੀ ਸਲੀਮ-ਜਾਵੇਦ ਦੀ ਜੋੜੀ ਨੂੰ ਪ੍ਰੇਰਨਾ ਮੰਨ ਕੇ ਤੁਰਿਆ ਤੇ ਅੱਜ ਫਰਹਾਨ ਬਾਲੀਵੁੱਡ ਦਾ ਆਲ ਰਾਊਂਡਰ ਹੈ। ‘ਭਾਗ ਮਿਲਖਾ ਭਾਗ’ ਹੋਵੇ ਜਾਂ ‘ਵਜ਼ੀਰ’, ਹਰ ਫ਼ਿਲਮ ਨੂੰ ਟੀਮ ਵਰਕ ਸਮਝ ਕੇ ਤੁਰਨਾ ਉਸ ਦੀ ਫਿਤਰਤ ਰਹੀ ਹੈ। ਸਪਾਟ ਬੁਆਏ ਤੋਂ ਲੈ ਕੇ ਨਿਰਦੇਸ਼ਕ ਤੱਕ ਹਰੇਕ ਦੇ ਕੰਮ ਨੂੰ ਫਰਹਾਨ ਬਰਾਬਰ ਦਾ ਸਿਹਰਾ ਦਿੰਦਾ ਰਿਹਾ ਹੈ। ਪਰਦੇ ‘ਤੇ ਆ ਕੇ ਜ਼ਿਆਦਾ ਮਸ਼ਹੂਰੀ ਮਿਲਦੀ ਹੈ ਪਰ ਫਰਹਾਨ ਨੂੰ ਆਮ ਤੌਰ ‘ਤੇ ਪਰਦੇ ਪਿੱਛੇ ਡਾਇਰੈਕਸ਼ਨ ਤੇ ਫ਼ਿਲਮ ਲੇਖਣ ਦਾ ਕੰਮ ਸਭ ਤੋਂ ਜ਼ਿਆਦਾ ਵਧੀਆ ਲਗਦਾ ਰਿਹਾ ਹੈ। ਫਰਹਾਨ ਦੀ ਬਤੌਰ ਨਿਰਮਾਤਾ ਕਾਮਯਾਬੀ ਦਾ ਰਾਜ਼ ਇਹ ਹੈ ਕਿ ਉਹ ਕੈਮਰਾਮੈਨ ਤੋਂ ਲੈ ਕੇ ਕੋਰੀਓਗ੍ਰਾਫ਼ਰ ਤੱਕ ਨੂੰ ਬਰਾਬਰ ਦੀ ਮਹੱਤਤਾ ਦਿੰਦਾ ਆਇਆ ਹੈ। ਫ਼ਿਲਮ ਦੀ ਕਾਮਯਾਬੀ ਲਈ ਹਰ ਸ਼ਖ਼ਸ ਜ਼ਰੂਰੀ ਹੈ, ਦੀ ਭਾਵਨਾ ‘ਤੇ ਚੱਲਣਾ ਫਰਹਾਨ ਦੀ ਮੁੱਖ ਨੀਤੀ ਹੈ। ਫਰਹਾਨ ਦੀ ਇਕ ਖਾਹਿਸ਼ ਹੈ ਕਿ ਉਹ ਸਵਰਗੀ ਫ਼ਿਲਮਕਾਰ ਤੇ ਹੀਰੋ ਗੁਰੂਦੱਤ ‘ਤੇ ਫ਼ਿਲਮ ਕਰਨੀ ਚਾਹੁੰਦਾ ਹੈ। ਅੱਜਕਲ੍ਹ ਉਹ ਵਾਰ-ਵਾਰ ਗੁਰੂ ਦੱਤ ਦੀ ਫ਼ਿਲਮ ‘ਸਿਆਸਤ’ ਦੇਖ ਰਿਹਾ ਹੈ। ਨਰਗਿਸ ਫਾਖਰੀ ਨਾਲ ਵਧਦੀ ਨੇੜਤਾ ਕਹਿ ਲਵੋ ਕਿ ਵਹੀਦਾ ਰਹਿਮਾਨ ਦੇ ਕਿਰਦਾਰ ਵਿਚ ਫਰਹਾਨ ਨੂੰ ਨਰਗਿਸ ਪਸੰਦ ਹੈ। ਹਾਲਾਂਕਿ ਉਹ ਗੁਰੂ ਦੱਤ ਦੀ ਨਕਲ ਕਰਨ ਦੇ ਹੱਕ ਵਿਚ ਨਹੀਂ ਹੈ ਪਰ ਗੁਰੂ ਦੱਤ ਦਾ ਪ੍ਰਭਾਵ ਉਸ ‘ਤੇ ਨਜ਼ਰ ਆ ਰਿਹਾ ਹੈ। ਇਕ ਪਾਸੇ ਫਰਹਾਨ ਐਕਸ਼ਨ ਸਿਨੇਮਾ ‘ਚ ਧਾਂਕ ਜਮਾ ਰਿਹਾ ਹੈ ਤੇ ਦੂਸਰੇ ਪਾਸੇ ਅਫ਼ਸਲ ਪ੍ਰੇਮੀ ਦੇ ਰੁਮਾਂਟਿਕ ਕਿਰਦਾਰ ‘ਚ ਆਉਣ ਲਈ ਤਿਆਰ ਹੈ। ‘ਰੌਕ ਆਨ-2’ ‘ਚ ਚਾਰ ਗੀਤ ਗਾ ਕੇ ਫਰਹਾਨ ਅਖ਼ਤਰ ਨੇ ਇਹ ਵੀ ਦਿਖਾਇਆ ਹੈ ਕਿ ਫ਼ਿਲਮੀ ਗਾਇਕੀ ‘ਚ ਵੀ ਉਸ ਦੇ ਪੈਰ ਪੱਕੇ ਹਨ। ਆਲ ਰਾਊਂਡਰ ਬਣ ਕੇ ਕਾਮਯਾਬੀ ਲੈਣੀ ਤੇ ਪਚਾਉਣੀ ਫਰਹਾਨ ਅਖ਼ਤਰ ਦੀ ਖੂਬੀ ਹੈ। ਅਮਿਤਾਬ ਬੱਚਨ ਉਸ ਦੀ ਸਿਫ਼ਤ ਕਰਦਾ ਹੈ ਤੇ ਸਲਮਾਨ ਵੀ ਪਿਆਰ ਨਾਲ ਫਰਹਾਨ ਨੂੰ ਕਹਿੰਦਾ ਹੈ ਕਿ ‘ਜੀਓ ਮੇਰੇ ਲਾਲ…।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp