Skip to content
Thursday, October 29, 2026 6°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਤਮੰਨਾ ਭਾਟੀਆ – ਅੱਜ ਨਹੀਂ ਤੇ ਕੱਲ੍ਹ ਬਣੇਗੀ ਗੱਲ

By Admin Published 2 min read

ਬਾਲੀਵੁੱਡ ਵਿਚ ਤਮੰਨਾ ਭਾਟੀਆ ਦੀ ਤਮੰਨਾ ਅਧੂਰੀ ਜਿਹੀ ਹੀ ਰਹਿ ਗਈ ਹੈ ਪਰ ਦੱਖਣ ਵਿਚ ਉਸ ਦੀ ਪੂਰੀ ਬੱਲੇ-ਬੱਲੇ ਹੈ। ਉਥੋਂ ਦੀ ਹਰ ਦੂਸਰੀ ਫ਼ਿਲਮ ‘ਚ ਉਸ ਦਾ ਦਬਦਬਾ ਹੁੰਦਾ ਹੈ ਤੇ ਹਰ ਨਵੀਂ ਫ਼ਿਲਮ ਵਿਚ ਉਹ ਕੋਸ਼ਿਸ਼ ਕਰਦੀ ਹੈ ਕਿ ਉਹ ਨਵਾਂ ਅੰਦਾਜ਼ ਦਿਖਾਏ ਤਾਂ ਜੋ ਉਸ ਦਾ ਪਰਚਮ ਆਉਣ ਵਾਲੇ 4-5 ਸਾਲ ਹੋਰ ਲਹਿਰਾਉਂਦਾ ਰਹੇ। ਤਮੰਨਾ ਦੀ ਚਰਚਾ ਹਮੇਸ਼ਾ ਦੱਖਣ ‘ਚ ਇਸ ਗੱਲ ਨੂੰ ਲੈ ਕੇ ਹੁੰਦੀ ਹੈ ਕਿ ਉਹ ਜਵਾਨ ਹੀਰੋ ਨਾਲ ਵੀ ਜਚਦੀ ਹੈ ਤੇ ਅਜੀਤ, ਪ੍ਰੇਮ ਜੀ, ਰਾਣਾ ਡਗਬੁਤੀ, ਧਨੁਸ਼ ਨਾਲ ਵੀ, ਉਨ੍ਹਾਂ ਦੇ ਹਾਣ-ਪ੍ਰਵਾਨ ਦੀ ਲਗਦੀ ਹੈ। ‘ਤੂਤਕ-ਤੂਤਕ ਤੂਤੀਆਂ’ ਨੇ ਹੁਲਾਰਾ ਜਿਹਾ ਦਿੱਤਾ ਹੈ ਕਿ ਸ਼ਾਇਦ ਨਵਾਂ ਸਾਲ ਤਮੰਨਾ ਦੀ ਬਾਲੀਵੁੱਡ ਵਿਚ ਰਹਿ ਗਈ ਅਧੂਰੀ ਤਮੰਨਾ ਪੂਰੀ ਕਰ ਹੀ ਦੇਵੇ। ਖੁਦ ਉਹ ਜਾਣਦੀ ਹੈ ਕਿ ਹਿੰਦੀ ਸਿਨੇਮਾ ਬਦਲ ਰਿਹਾ ਹੈ। ਬਦਲਾਅ ਦੀ ਲਹਿਰ ‘ਚ ਬਹੁਤ ਕੁਝ ਬਦਲ ਜਾਂਦਾ ਹੈ ਤੇ ਉਸ ਨੂੰ ਵਧੇਰੇ ਨਿਰਮਾਤਾਵਾਂ ਦੀ ਪਸੰਦ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਹੁਣ ਸਮਾਂ ਪ੍ਰਯੋਗਵਾਦੀ ਫ਼ਿਲਮਾਂ ਦਾ ਹੈ ਤੇ ਪ੍ਰਤਿਭਾ ਦੀ ਉਸ ਕੋਲ ਘਾਟ ਨਹੀਂ ਹੈ। ਕੋਈ ਖ਼ਾਸ ਫਾਰਮੂਲਾ ਤਾਂ ਰਹਿ ਨਹੀਂ ਗਿਆ, ਜਿਸ ‘ਤੇ ਆਧਾਰਿਤ ਅੱਜ ਦੀਆਂ ਹਿੰਦੀ ਫ਼ਿਲਮਾਂ ਬਣ ਰਹੀਆਂ ਹੋਣ। ਤਮੰਨਾ ਜਾਣ ਗਈ ਹੈ ਕਿ ਜਦ ਸਾਰਾ ਕੁਝ ਹੀ ਕਹਾਣੀ ‘ਤੇ ਨਿਰਭਰ ਹੋ ਜਾਵੇ ਤਦ ਉਸ ਜਿਹੀਆਂ ਨਾਇਕਾਵਾਂ ਦੀ ਪੁੱਛ-ਪ੍ਰਤੀਤ ਅਸਾਨੀ ਨਾਲ ਬਾਲੀਵੁੱਡ ‘ਚ ਹੋ ਸਕਦੀ ਹੈ। ‘ਮਰਦਾਨੀ’, ‘ਇਨਕਾਰ’, ‘ਤੂਤਕ ਤੂਤਕ ਤੂਤੀਆਂ’ ਜਿਹੀਆਂ ਫ਼ਿਲਮਾਂ ਦਾ ਬਣਨਾ ਉਸ ਲਈ ਹੌਸਲਾ ਹੈ ਕਿ ਉਸ ਦਾ ਦਾਅ ਬੀ-ਟਾਊਨ ਵਿਚ ਲੱਗ ਜਾਏਗਾ। ਤਮੰਨਾ ਭਾਟੀਆ ਲਈ ਦੱਖਣ ਹੋਵੇ ਜਾਂ ਬਾਲੀਵੁੱਡ ਸਕ੍ਰਿਪਟ ਅਹਿਮ ਹੈ। ਤਮੰਨਾ ਨੂੰ ਕਹਾਣੀ ਪਸੰਦ ਆਉਣੀ ਚਾਹੀਦੀ ਹੈ, ਫਿਰ ਤਾਂ ਉਹ ਨਾਇਕਾ ਹੀ ਕੀ, ਖਲਨਾਇਕਾ ਬਣਨ ਨੂੰ ਵੀ ਤਿਆਰ ਹੋ ਜਾਂਦੀ ਹੈ। ਬਾਈਕ ਚਲਾਉਣੀ, ਮਾਰਸ਼ਲ ਆਰਟ ਦੀ ਟ੍ਰੇਨਿੰਗ ਤੇ ਹੁਣ ਗਿਟਾਰ ਤੇ ਸਿਤਾਰ ਦੀ ਸਿੱਖਿਆ ਜ਼ਾਹਰ ਹੈ ਕਿ ਤਮੰਨਾ ਭਾਟੀਆ ਦੀ ਬਾਲੀਵੁੱਡ ‘ਚ ਥਾਂ ਬਣਾਉਣ ਲਈ ਘੜੀਆਂ ਯੋਜਨਾਵਾਂ ਦਾ ਹੀ ਨਤੀਜਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp