Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੋਨਮ ਕਪੂਰ – ਲਾਲਚ ਨਹੀਂ ਬੁਰੀ ਬਲਾ

By Admin Published 2 min read

ਵਪਾਰਕ ਫ਼ਿਲਮਾਂ ਦੇ ਨਾਲ-ਨਾਲ ਹਰ ਵਾਰ ‘ਵਰਾਇਟੀ ਕਿਰਦਾਰ’ ਕਰਕੇ ਸੋਨਮ ਕਪੂਰ ਨੇ ਆਪਣੇ ਫ਼ਿਲਮੀ ਖਾਨਦਾਨ ਦਾ ਨਾਂਅ ਉੱਚਾ ਹੀ ਕੀਤਾ ਹੈ। ਰਹੀ ਗੱਲ ਰਾਸ਼ਟਰੀ ਫ਼ਿਲਮੀ ਸਨਮਾਨ ਦੀ ਤਾਂ ਇਹ ਸੋਨਮ ਦੀ ਸੰਤੁਸ਼ਟੀ ਲਈ ਜ਼ਰੂਰੀ ਹੈ ਪਰ ਦਾਇਰੇ ਵਿਚ ਰਹਿ ਕੇ ਵਪਾਰਕ ਫ਼ਿਲਮਾਂ ਕਰਨ ਤੋਂ ਵੀ ਉਸ ਨੇ ਕਦੇ ਨੱਕ ਬੁੱਲ੍ਹ ਨਹੀਂ ਵੱਟੇ। ‘ਨੀਰਜਾ’ ਸੰਤੁਸ਼ਟੀ ਲਈ ਜ਼ਰੂਰੀ ਸੀ ਤੇ ‘ਸਾਂਵਰੀਆ’ ਆਪਣੀ ਥਾਂ ‘ਤੇ ਜ਼ਰੂਰੀ ਸੀ। ਬਈ ਫ਼ਿਲਮਾਂ ਚੱਲਣੀਆਂ ਵੀ ਚਾਹੀਦੀਆਂ ਹਨ, ਕਹਿਣ ਵਾਲੀ ਸੋਨਮ ਦੋ ਪੈਰ ਅਗਾਂਹ ਜਾਂਦੀ ਆਖਦੀ ਹੈ ਕਿ ਚੰਗਾ ਕੰਮ ਕਰਨ ਦੇ ਨਾਲ-ਨਾਲ ਫ਼ਿਲਮਾਂ ਦਾ ਕਮਾਈ ਕਰਨਾ ਵੀ ਅਹਿਮ ਹੈ, ਵਰਨਾ ਕੰਮ ਮਿਲਣਾ ਹੀ ਬੰਦ ਹੋ ਜਾਏਗਾ। ਹਾਂ, ਸੰਤੁਲਨ ਜ਼ਰੂਰੀ ਹੈ ਤੇ ਇਹ ਕੋਸ਼ਿਸ਼ ਸੋਨਮ ਹਮੇਸ਼ਾ ਹੀ ਕਰਦੀ ਰਹੀ ਹੈ। ਵਪਾਰਕ ਅਭਿਨੇਤਰੀ ਦੇ ਨਾਲ-ਨਾਲ ਕੁਝ ਵੱਖਰਾ ਪ੍ਰਯੋਗ ਵੀ ਹੋਵੇ, ਇਸ ਗੱਲ ਵੱਲ ਵੀ ਉਸ ਦਾ ਧਿਆਨ ਰਹਿੰਦਾ ਹੈ। ਪਹਿਲਾਂ ਪਹਿਲ ਫੈਸ਼ਨ, ਚਮਕ-ਦਮਕ ਇਸ ਪਾਸੇ ਹੀ ਉਸ ਦਾ ਧਿਆਨ ਸੀ ਪਰ ਜਿਵੇਂ-ਜਿਵੇਂ ਗੰਭੀਰਤਾ ਆਉਂਦੀ ਗਈ, ਆਰਟ ਤੇ ਕਮਰਸ਼ੀਅਲ ਸ਼ਬਦਾਂ ਦੇ ਅਰਥ ਵੀ ਉਹ ਜਾਣ ਗਈ। ਜਾਣ ਤਾਂ ਅੱਜਕਲ੍ਹ ਸੋਨਮ ਪਿਆਰ ਸਬੰਧੀ ਵੀ ਗਈ ਹੈ ਪਰ ਆਪਣੇ ਪਿਆਰ ਨੂੰ ਜ਼ਾਹਰ ਵੀ ਉਹ ਕਰਨਾ ਨਹੀਂ ਚਾਹੁੰਦੀ ਤੇ ਉਸ ਤੋਂ ਪਿਛਾਂਹ ਵੀ ਹਟਣਾ ਨਹੀਂ ਚਾਹੁੰਦੀ। ਹਾਂ, ਜਿਸ ਚੀਜ਼ ਵਿਚ ਮਜ਼ਾ ਹੈ, ਉਸ ਤੋਂ ਦੂਰ ਕਿਉਂ ਜਾਵੇ, ਇਹ ਗੱਲ ਵੀ ਉਹ ਕਹਿ ਦਿੰਦੀ ਹੈ। ਲਗਦਾ ਹੈ ਕਿ ਸੋਨਮ ਵਿਚ ਹੁਣ ਫ਼ਿਲਮਾਂ ਦੀ ਭੁੱਖ ਘਟ ਰਹੀ ਹੈ ਤੇ ਉਹ ਹੁਣ ਨਵੀਂ ਜ਼ਿੰਦਗੀ ਆਰੰਭਣ ਲਈ ਸੋਚ ਰਹੀ ਹੈ। ਇਹ ਉਸ ਨੂੰ ਪਤਾ ਹੈ ਕਿ ਹਾਲੇ ਉਸ ਨੇ ਬਹੁਤ ਕੁਝ ਕਰਨਾ ਹੈ ਤੇ ਇਕ ਵਾਰ ਰਸਤੇ ਤੋਂ ਉਹ ਭਟਕ ਗਈ ਤਾਂ ਫਿਰ ਥੋੜ੍ਹੀ ਕੀਤਿਆਂ ਮੰਜ਼ਿਲ ਉਸ ਨੂੰ ਨਹੀਂ ਮਿਲੇਗੀ। ਸੋਨਮ ਅਕਸਰ ਕਹਿੰਦੀ ਹੈ ਕਿ ਲਾਲਚ ਵੀ ਚੰਗੀ ਚੀਜ਼ ਹੈ। ਪਹਿਲਾਂ ਫੈਸ਼ਨਪ੍ਰਸਤ ਹੋਣ ਦਾ ਲਾਲਚ ਸੀ, ਚਮਕ-ਦਮਕ ਦਾ ਲਾਲਚ ਸੀ, ਫਿਰ ਕਿਰਦਾਰਾਂ ‘ਚ ਜਾਨ ਪਾਉਣ ਦਾ, ਸਨਮਾਨ ਲੈਣ ਦਾ ਲਾਲਚ ਰਿਹਾ। ਹਾਂ, ਪੈਸੇ ਦਾ ਲਾਲਚ ਵੀ ਸੀ ਪਰ ਹੁਣ ਤਾਂ ‘ਕੈਸ਼ਲੈੱਸ’ ਦੇ ਜ਼ਮਾਨੇ ਵਿਚ ਪਿਆਰ ਦਾ ਲਾਲਚ ਹੋਣਾ ਵਧੀਆ ਜਿਹਾ ਲੱਗ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp