Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਨਰਗਿਸ ਫਾਖਰੀ – ਮੋਹ ਜਾਗਿਆ ਮਾਤ ਭੂਮੀ ਦਾ

By Admin Published 2 min read

‘ਬੈਂਜੋ’ ਨੇ ਨਰਗਿਸ ਫਾਖਰੀ ਨੂੰ ਨਿਰਾਸ਼ ਕੀਤਾ ਹੈ। ਰਿਤੇਸ਼ ਦੇਸ਼ਮੁਖ ਦਾ ਸਹਾਰਾ ਲੈ ਕੇ ਨਰਗਿਸ ਦੂਰ ਤੱਕ ਜਾਣ ਦੀ ਸੋਚ ਰਹੀ ਸੀ ਪਰ ਲਗਦਾ ਹੈ ਕਿ ਹੁਣ ਨਰਗਿਸ ਫਿਰ ਮਾਡਲ ਬਣ ਕੇ ਹੀ ਰੋਟੀ-ਰੋਜ਼ੀ ਕਮਾਏਗੀ। ਕਦੇ-ਕਦੇ ਉਹ ਅਮਰੀਕਾ ਪਰਤਣ ਦੀ ਵੀ ਸੋਚ ਸੋਚਦੀ ਹੈ ਪਰ ਬੀ-ਟਾਊਨ ਦੇ ਨਜ਼ਾਰੇ ਤੇ ਉਮੀਦਾਂ ਨੇ ਕਿ ਨਰਗਿਸ ਨੂੰ ਇਥੋਂ ਹਿੱਲਣ ਹੀ ਨਹੀਂ ਦਿੰਦੀਆਂ। ਉਧਰ ਉਦੈ ਚੋਪੜਾ ਨਾਲ ਉਸ ਦੇ ਸਬੰਧ ਸਹੀ ਨਹੀਂ ਹਨ। ਇਹ ਤਲਖੀ ਵੀ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਹੋਰ ਤੇ ਹੋਰ ਉਹ ਇਕ ਪੱਤਰਕਾਰ ‘ਤੇ ਹੀ ਭੜਕ ਪਈ ਕਿ ਉਹ ਉਸ ਨੂੰ ਬੇਤੁੱਕੇ ਸਵਾਲ ਕਿਉਂ ਕਰ ਰਿਹਾ ਹੈ? ਉਦੈ ਚੋਪੜਾ ਕੌਣ ਹੈ, ਕੀ ਹੈ? ਨਰਗਿਸ ਕਿਉਂ ਇਸ ਸਬੰਧੀ ਜਵਾਬ ਦੇਵੇ ਕਹਿ ਕੇ ਨਰਗਿਸ ਨੇ ਪੱਤਰਕਾਰ ਨੂੰ ਬਾਹਰ ਜਾਣ ਲਈ ਕਿਹਾ। ਨਰਗਿਸ ਅਕਸਰ ਕਹਿੰਦੀ ਹੈ ਕਿ ਦੁਨੀਆ ‘ਚ ਸੱਭਿਆਚਾਰ ਤੇ ਨਸਲਾਂ ਦਾ ਭੇਦ-ਭਾਵ ਵਧ ਰਿਹਾ ਹੈ। ਇਸ ਲਈ ਉਸ ਦੀ ਚਾਹਤ ਹੈ ਕਿ ਹਰ ਨਸਲ ਤੇ ਸੱਭਿਆਚਾਰ ਨੂੰ ਪਿਆਰ ਕੀਤਾ ਜਾਏ। ਅਸਲ ‘ਚ ਪਤਾ ਚੱਲਿਆ ਹੈ ਕਿ ਨਰਗਿਸ ਅੰਦਰ ਪਾਕਿਸਤਾਨੀ ਫ਼ਿਲਮਾਂ ਕਰਨ ਦੀ ਇੱਛਾ ਨੇ ਜਨਮ ਲਿਆ ਹੈ। ਉਸ ਨੂੰ ਆਪਣਾ ਮੂਲ ਸੱਭਿਆਚਾਰ ਯਾਦ ਆ ਰਿਹਾ ਹੈ। ਹਰ ਇਨਸਾਨ ਇਕੋ ਜਿਹਾ ਹੈ। ਆਪਣੀ ਜਨਮ ਭੂਮੀ ਆਪਣੀ ਹੁੰਦੀ ਹੈ, ਦੀ ਭਾਵਨਾ ਨਰਗਿਸ ਨੂੰ ਲਾਲੀਵੁੱਡ ਪ੍ਰਤੀ ਆਕਰਸ਼ਿਤ ਕਰ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp