Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪਾਲੀਵੁੱਡ 2016: ਇਨ੍ਹਾਂ ਅਦਾਕਾਰਾਂ ਨੇ ਆਪਣੀਆਂ ਹਿੱਟ ਫਿਲਮਾਂ ਨਾਲ ਬਣਾਈ ਵੱਖਰੀ ਪਛਾਣ

By Admin Published 3 min read

ਜਲੰਧਰ— ਜਿਵੇ ਕਿ 2016 ਸਾਲ ਪੰਜਾਬੀ ਸਿਨੇਮੇ ਲਈ ਵਧੀਆ ਸ਼ਾਨਦਾਰ ਰਿਹਾ। ਪੰਜਾਬੀ ਸਿਨੇਮੇ ‘ਚ ਕਈ ਸੁੰਦਰੀਆਂ ਨੇ ਇਸ ਸਾਲ ਆਪਣੀ ਵਧੀਆਂ ਐਕਟਿੰਗ ਨਾਲ ਇਕ ਵੱਖਰੀ ਛਾਪ ਛੱਡੀ। ਅੱਜ ਤੁਹਾਨੂੰ ਅਜਿਹੇ ਕੁਝ ਖਾਸ ਮਸ਼ਹੂਰ ਅਦਾਕਾਰਾਂ ਬਾਰੇ ਦੱਸਾਂਗੇ। ਜਿਵੇ

ਨੀਰੂ ਭਾਜਵਾ

► ਪੰਜਾਬੀ ਸਿਨੇਮੇ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਕ ਅਜਿਹੀ ਅਦਾਕਾਰਾ ਹੈ, ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਧੀਆ ਐਕਟਿੰਗ ਅਤੇ ਤਰੱਕੀ ਲਈ ਜਾਣੀ ਜਾਂਦੀ ਹੈ। ਉਸ ਨੂੰ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੀ ਕੁਈਨ ਵੀ ਕਿਹਾ ਜਾਂਦਾ ਹੈ। ਨੀਰੂ ਕਨੇਡਾ ਦੀ ਜੰਮਪਲ ਹੈ। ਉਸ ਨੇ ਪੰਜਾਬੀ ਸਿਨੇਮੇ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ। ਉਸ ਨੇ ਕਈ ਫਿਲਮਾਂ ‘ਚ ਕੰਮ ਕੀਤਾ, ਜਿਵੇ ‘ਜਿਨੇ ਮੇਰਾ ਦਿਲ ਲੁੱਟਿਆ’, ‘ਮੇਲ ਕਰਾਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ-2’ ‘ਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੀ ਹੈ। ਉਸ ਨੂੰ ਪੀਟੀਸੀ ਐਵਾਰਡਜ਼ ਵਲੋਂ ਕਈ ‘ਬੈਸਟ ਅਦਾਕਾਰਾ’ ਦਾ ਐਵਾਰਡਜ਼ ਨਾਲ ਨਿਵਾਜ਼ਿਆ ਗਿਆ।

ਸੁਰਵੀਨ ਚਾਵਲਾ
► ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਸੁਰਵੀਨ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਉਸ ਦਾ ਨਾਂ ਬਿਹਤਰ ਮਸ਼ਹੂਰ ਅਦਾਕਾਰਾਂ ‘ਚ ਸ਼ਾਮਲ ਹੈ। ਉਹ ਇਸ ਪੰਜਾਬੀ ਇੰਡਸਟਰੀ ਦੀ ਦੂਜੀ ਮਸ਼ਹੂਰ ਅਦਾਕਾਰਾ ਹੈ। ਜਿਨ੍ਹਾਂ ਨੇ ਕਾਫੀ ਹਿੱਟ ਫਿਲਮਾਂ ‘ਚ ਕੰਮ ਕੀਤਾ ਸੀ, ਜਿਵੇ ‘ਡਿਸਕੋ ਸਿੰਘ’, ‘ਸਿੰਘ ਇਜ਼ ਕੌਰ’, ‘ਲੱਕੀ ਦੀ ਅਨਲੱਕੀ ਸਟੋਰੀ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ।

ਮਾਹੀ ਗਿੱਲ
► ਖੂਬਸੂਰਤ ਅਦਾਕਾਰਾ ਮਾਹੀ ਗਿੱਲ ਦੀ ਤੁਲਨਾ ਬਹੁਤ ਪ੍ਰਤਿਭਾਸ਼ਾਲੀ ਅਦਾਕਾਰਾ ਤੱਬੂ ਨਾਲ ਕੀਤੀ ਜਾਂਦੀ ਹੈ। ਖੈਰ, ਮਾਹੀ ਗਿੱਲ ਇਕ ਸਫਲ ਅਤੇ ਟੈਲੇਂਟਡ ਅਦਾਕਾਰਾ ਹੈ। ਉਸ ਨੇ ਬਾਲੀਵੁੱਡ ਇੰਡਸਟਰੀ ‘ਚ ਵੀ ਬਹੁਤ ਨਾਮ ਕਮਾਇਆ। ਉਸ ਦੀਆਂ ਪੰਜਾਬੀ ਫਿਲਮਾਂ ‘ਕੈਰੀ ਓਨ ਜੱਟ’, ‘ਚੱਕ ਦੇ ਫੱਟੇ’ ਅਤੇ ਹਾਲ ਹੀ ‘ਚ ਰਿਲੀਜ਼ ਹੋਈ ‘ਇਸ਼ਕ ਆਤਿਸ਼ਬਾਜ਼ੀ’ ਫਿਲਮ ਆਈ ।

.ਜਪੁਜੀ ਖਹਿਰਾ
► ਜਪੁਜੀ ਖਹਿਰਾ ਨੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ। ਉਸ ਦਾ ਨਾਂ ਸਫਲ ਅਦਾਕਾਰਾਂ ਦੀ ਲਿਸਟ ‘ਚ ਆਉਂਦਾ ਹੈ। ਜਪੁਜੀ ਨੇ ਕਈ ਫਿਲਮਾਂ ‘ਚ ਕੰਮ ਕੀਤਾ ਜਿਵੇ ‘ਮਿੱਟੀ ਵਾਜਾ ਮਾਰਦੀ’, ‘ਭਾਜੀ ਇਨ ਪ੍ਰੋਬਲਮ’, ‘ਮਾਮਲਾ ਗੜਬੜ ਗੜਬੜ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ।

ਸੋਨਮ ਬਾਜਵਾ
► ਸੋਨਮ ਬਾਜਵਾ ਪੰਜਾਬੀ ਸਿਨੇਮਾ ‘ਚ ਡੈਬਿਊ ਫਿਲਮ ‘ਪੰਜਾਬ 1984’ ਨਾਲ ਕੀਤੀ। ਸੋਨਮ ਨੂੰ ਪੰਜਾਬੀ ਪੀਟੀਸੀ ਐਵਾਰਡਜ਼ ‘ਚ ‘ਬੈਸਟ ਅਦਾਕਾਰਾ’ ਪੁਰਸਕਾਰ ਵੀ ਮਿਲਿਆ। ਉਸ ਦੀ ਹਾਲ ਹੀ ‘ਚ ਫਿਲਮ ‘ਨਿੱਕਾ ਜੈਲਦਾਰ’ ਰਿਲੀਜ਼ ਹੋਈ, ਜੋ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੀ ਗਈ, ਇਸ ਫਿਲਮ ‘ਚ ਉਸ ਨਾਲ ਐਮੀ ਵਿਰਕ ਮੁੱਖ ਕਿਰਦਾਰ ਸੀ।

ਮੋਨਿਕਾ ਗਿੱਲ
►’ਮਿਸ ਇੰਡੀਆ’ ਦਾ ਖਿਤਾਬ ਜਿੱਤ ਚੁੱਕੀ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਨੇ ਪੰਜਾਬੀ ਸਿਨੇਮਾ ‘ਚ ਆਪਣੀ ਡੈਬਿਊ ਫਿਲਮ ‘ਸਰਦਾਰ ਜੀ -2’ ਕੀਤਾ। ਉਸ ਦੇ ਇਸ ਫਿਲਮ ‘ਚ ਸਹਿ-ਕਲਾਕਾਰ ਦਿਲਜੀਤ ਦੋਸਾਂਝ ਨਜ਼ਰ ਆਏੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp