ਮੁੰਬਈ,: ਮੁੰਬਈ ਅਤੇ ਮਹਾਰਾਸ਼ਟਰ ਦੇ ਕਈ ਹਿਸਿਆਂ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਦਹੀਂ-ਹਾਂਡੀ ਉਤਸਵ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਕੁੱਝ ‘ਟੋਲੀਆਂ’ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਕਰਦਿਆਂ 20 ਫ਼ੁਟ ਤੋਂ ਵੀ ਉੱਚੀ ਮਨੁੱਖੀ ਲੜੀ ਬਣਾ ਕੇ ਦਹੀਂ ਵਾਲੀ ਹਾਂਡੀ ਤੋੜੀ।ਸੁਪਰੀਮ ਕੋਰਟ ਨੇ ਕਲ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਮਹਾਰਾਸ਼ਟਰ ਸੂਬੇ ਵਿਚ ਕੋਈ ਵੀ ਮਨੁੱਖੀ ਚੇਨ (ਪਿਰਾਮਿਡ) 20 ਫ਼ੁਟ ਤੋਂ ਵੱਧ ਉੱਚੀ ਨਹੀਂ ਬਣਾਈ ਜਾ ਸਕਦੀ ਹਾਲਾਂਕਿ, ਇਸ ਨਾਲ ਲਗਦੇ ਠਾਣੇ ਜ਼ਿਲ੍ਹੇ ਵਿਚ ਅੱਜ ਸਵੇਰੇ 49 ਫ਼ੁਟ ਦੀ ਉਚਾਈ ‘ਤੇ ਇਕ ‘ਦਹੀਂ-ਹਾਂਡੀ’ ਲਟਕਾਈ ਗਈ ਜੋ ਸੁਪਰੀਮ ਕੋਰਟ ਵਲੋਂ ਤੈਅ ਕੀਤੇ ਮਾਪਦੰਡ ਤੋਂ ਦੋ ਗੁਣਾਂ ਤੋਂ ਵੀ ਵੱਧ ਉੱਚੀ ਸੀ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


