Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੁਪਰਵੂਮੈਨ’ ਬਣਨਾ ਚਾਹੁੰਦੀ ਹੈ ਜੈਕਲਿਨ

By Admin Published 1 min read

ਮੁੰਬਈ, : ਅਪਣੀ ਅਗਲੀ ਫ਼ਿਲਮ ‘ਏ ਫ਼ਲਾਈਂਗ ਜੱਟ’ ਵਿਚ ਇਕ ਸੁਪਰ ਹੀਰੋ ਨਾਲ ਪਿਆਰ ਕਰਦਿਆਂ ਵਿਖਾਈ ਦੇਣ ਤੋਂ ਬਾਅਦ ਅਦਾਕਾਰਾ ਜੈਕਲਿਨ ਫ਼ਰਨਾਂਡਿਜ਼ ਹੁਣ ਅਗਲੀ ਫ਼ਿਲਮ ਵਿਚ ਸੁਪਰਵਿਮੈਨ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਉਤਸੁਕ ਹੈ। ਰੇਮੋ ਡਿਸੂਜਾ ਵਲੋਂ ਨਿਰਦੇਸ਼ਤ ਸੁਪਰਹੀਰੋ-ਐਕਸ਼ਨ ਫ਼ਿਲਮ ‘ਏ ਫ਼ਲਾਈਂਗ ਜੱਟ’ ਵਿਚ ਅਦਾਕਾਰ ਟਾਈਗਰ ਸ਼ਰਾਫ਼ ਲੀਡ ਰੋਲ ਵਿਚ ਅਲੌਕਿਕ ਸ਼ਕਤੀਆਂ ਨਾਲ ਭਰਪੂਰ ਹੀਰੋ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਇਹ ਪੁੱਛੇ ਜਾਣ ‘ਤੇ ਕਿ ਕੀ ਭਵਿੱਖ ਵਿਚ ਉਹ ਸੁਪਰਵਿਮੈਨ ਦੀ ਭੂਮਿਕਾ ਵਿਚ ਨਜ਼ਰ ਆਉਣਾ ਚਾਹੇਗੀ, ਜੈਕਲਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ। ਮੈਂ ਪਹਿਲਾਂ ਤੋਂ ਹੀ ਰੇਮੋ ਨਾਲ ਇਸ ਸਬੰਧੀ ਗੱਲ ਕਰ ਚੁੱਕੀ ਹਾਂ। ਜੇਕਰ ਰੇਮੋ ਇਸ ‘ਤੇ ਸਹਿਮਤ ਹੁੰਦਾ ਹੈ ਤਾਂ ਅਸੀਂ ਜ਼ਰੂਰ ਗੱਲ ਅੱਗੇ ਵਧਾਵਾਂਗੇ। ‘ਢਿਸ਼ੁਮ’ ਅਤੇ ‘ਹਾਊਸਫ਼ੁਲ-3’ ਤੋਂ ਬਾਅਦ ‘ਏ ਫਲਾਈਂਗ ਜੱਟ’ ਜੈਕਲਿਨ ਦੀ ਇਸ ਸਾਲ ਦੀ ਤੀਜੀ ਫ਼ਿਲਮ ਹੈ।

30 ਸਾਲਾ ਅਦਾਕਾਰਾ ਨੇ ਦਸਿਆ ਕਿ ਇਸ ਫ਼ਿਲਮ ਨੂੰ ਮਿਲੀ ਪ੍ਰਤੀਕਿਰਿਆ ਤੋਂ ਉਹ ਬਹੁਤ ਖ਼ੁਸ਼ ਹੈ ਅਤੇ ਇਸ ਫ਼ਿਲਮ ਨੂੰ 25 ਅਗੱਸਤ ਨੂੰ ਰਿਲੀਜ਼ ਕਰਨਾ ਵੀ ਤੈਅ ਹੋ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp