Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਮਿਤਾਬ ਬੱਚਨ ਨੇ ‘ਕੁਲੀ’ ਦੇ ਹਾਦਸੇ ਨੂੰ ਕੀਤਾ ਯਾਦ

By Admin Published 1 min read

ਮੁੰਬਈ,: ਸਦੀ ਮਹਾਨਾਇਕ ਅਮਿਤਾਬ ਬਚਨ ਫ਼ਿਲਮ ‘ਕੁਲੀ’ ਦੀ ਸ਼ੂਟਿੰਗ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਅੱਜ ਦੇ ਦਿਨ ਹੋਸ਼ ਵਿਚ ਆਏ ਸਨ ਅਤੇ ਉਨ੍ਹਾਂ ਨੇ ਇਸ ਦਿਨ ਨੂੰ ਅਪਣੇ ਦੂਜੇ ਜਨਮ ਦਿਨ ਦੇ ਤੌਰ ‘ਤੇ ਯਾਦ ਕੀਤਾ।

26 ਜੁਲਾਈ 1982 ਨੂੰ ਬੈਂਗਲੁਰੂ ਵਿਚ ਮਨਮੋਹਨ ਦੇਸਾਈ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਚਨ ਇਕ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ। ਸਹਿ-ਅਭਿਨੇਤਾ ਪੁਨੀਤ ਈਸਰ ਨਾਲ ਲੜਾਈ ਦੇ ਇਕ ਦ੍ਰਿਸ਼ ਵਿਚ ਉਨ੍ਹਾਂ ਛਾਲ ਮਾਰ ਕੇ ਇਕ ਮੇਜ ‘ਤੇ ਆਉਣਾ ਸੀ, ਪਰ ਛਾਲ ਮਾਰਨ ਤੋਂ ਖੁੰਝਣ ਕਾਰਨ ਮੇਜ ਦਾ ਕਿਨਾਰਾ ਉਨ੍ਹਾਂ ਦੇ ਪੇਟ ‘ਤੇ ਲਗਿਆ। ਉਨ੍ਹਾਂ ਨੇ ਘਟਨਾ ਨੂੰ ਟਵਿੱਟਰ ‘ਤੇ ਯਾਦ ਕਰਦਿਆਂ ਅਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਦੁਆਵਾਂ ਲਈ ਸ਼ੁਕਰੀਆ ਕਿਹਾ। 73 ਸਾਲਾ ‘ਪੀਕੂ’ ਸਟਾਰ ਨੇ ਟਵੀਟ ਕੀਤਾ, ”ਅਪਣੀ ਜ਼ਿੰਦਗੀ ਦੇ ਕੁੱਝ ਪਲ ਤੁਸੀਂ ਯਾਦ ਨਹੀਂ ਕਰਨਾ ਚਾਹੁੰਦੇ… ਮੇਰੇ ਲਈ ਪ੍ਰਾਰਥਨਾ ਕਰਨ ਵਾਲਿਆਂ ਨੂੰ ਧਨਵਾਦ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp