Skip to content
Tuesday, October 27, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਾਜੇਸ਼ ਖੰਨਾ ਸਬੰਧੀ ਨਸੀਰੂਦੀਨ ਸ਼ਾਹ ਦੀ ਟਿੱਪਣੀ ਦਾ ਮਾਮਲਾ ਖ਼ਤਮ : ਅਕਸ਼ੈ

By Admin Published 1 min read

ਮੁੰਬਈ,: ਹਿੰਦੀ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਨਸੀਰੂਦੀਨ ਸ਼ਾਹ ਨੇ ਉਨ੍ਹਾਂ ਦੇ ਮਰਹੂਮ ਸਹੁਰੇ ਰਾਜੇਸ਼ ਖੰਨਾ ਬਾਰੇ ਕੀ ਕਿਹਾ ਇਸ ‘ਤੇ ਉਹ ਟਿੱਪਣੀ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ।

ਖੰਨਾ ‘ਤੇ ਸ਼ਾਹ ਦੀ ਟਿੱਪਣੀ ਸਬੰਧੀ ਪੁੱਛੇ ਜਾਣ ‘ਤੇ ਅਕਸ਼ੈ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਇਹ ਮਾਮਲਾ ਖ਼ਤਮ ਹੋ ਗਿਆ ਹੈ। ਹੁਣ ਸਭ ਕੁੱਝ ਖ਼ਤਮ ਹੋ ਗਿਆ ਹੈ, ਉਨ੍ਹਾਂ (ਨਸੀਰੂਦੀਨ) ਨੇ ਮਾਫ਼ੀ ਮੰਗ ਲਈ ਹੈ। ਇਸ ਤੋਂ ਅੱਗੇ ਵਧਦੇ ਹਾਂ।” ਉਨ੍ਹਾਂ ਕਿਹਾ ਕਿ ਇਸ ਵਿਚ ਅਜਿਹਾ ਕੁੱਝ ਨਹੀਂ, ਜਿਸ ਬਾਰੇ ਤੁਸੀਂ ਮੇਰੇ ਤੋਂ ਕੁੱਝ ਕਹਾਉਣਾ ਚਾਹੁੰਦੇ ਹੋ ਜਿਸ ਕਾਰਨ ਤੁਸੀਂ (ਮੀਡੀਆ) ਕੁੱਝ ਲਿਖ ਸਕੇ। ਨਸੀਰੂਦੀਨ ਨੇ ਖੰਨਾ ਨੂੰ ਇਕ ‘ਕਮਜ਼ੋਰ ਅਦਾਕਾਰ’ ਕਰਾਰ ਦਿਤਾ ਸੀ, ਜਿਨ੍ਹਾਂ ਨੇ 70 ਦੇ ਦਹਾਕੇ ਦੌਰਾਨ ਠੀਕ-ਠੀਕ ਫ਼ਿਲਮਾਂ ਦਿਤੀਆਂ। ਹਾਲਾਂਕਿ ਅਕਸ਼ੈ ਨੇ ਕਿਹਾ ਕਿ ਹੁਣ ਮਾਮਲੇ ਨੂੰ ਤੂਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ, ”ਫ਼ਿਲਮ ਜਗਤ ਨੂੰ ਇਕੱਠਿਆਂ ਚੱਲਣ ਦੇਵੋ.. ਜਦੋਂ ਕੋਈ ਮੁਆਫ਼ੀ ਮੰਗਦਾ ਹੈ ਤਾਂ ਤੁਹਾਨੂੰ ਵਡੱਪਣ ਵਿਖਾਉਂਦਿਆਂ ਮਾਮਲੇ ਨੂੰ ਖ਼ਤਮ ਕਰਨਾ ਚਾਹੀਦਾ ਹੈ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp