Skip to content
Tuesday, October 27, 2026 9°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਵਿਦਿਆ ਬਾਲਨ ਦੇ ਨਾਲ ਕੰਮ ਕਰਨ ਸਮੇਂ ਬਹੁਤ ਕੁੱਝ ਸਿਖਣ ਨੂੰ ਮਿਲਿਆ: ਫਲੋਰਾ ਸੈਨੀ

By Admin Published 1 min read

ਮੁੰਬਈ,: ਅਦਾਕਾਰਾ ਫਲੋਰਾ ਸੈਣੀ ਦਾ ਕਹਿਣਾ ਹੈ ਕਿ ਆਗਾਮੀ ਫ਼ਿਲਮ ‘ਬੇਗਮ ਜਾਨ’ ਵਿਚ ਅਦਾਕਾਰਾ ਵਿਦਿਆ ਬਾਲਣ ਦੇ ਨਾਲ ਕੰਮ ਕਰਨ ਦੌਰਾਨ ਇਕ ਕਲਾਕਾਰ ਦੇ ਰੂਪ ਵਿਚ ਉੁਨ੍ਹਾਂ ਨੂੰ ਬਹੁਤ ਕੁੱਝ ਸਿਖਣ ਨੂੰ ਮਿਲਿਆ। 1947 ਵਿਚ ਭਾਰਤ ਦੀ ਵੰਡ ‘ਤੇ ਆਧਾਰਤ ਇਸ ਫ਼ਿਲਮ ਨੂੰ ਸ੍ਰੀਜੀਤ ਮੁਖਰਜੀ ਨੇ ਨਿਰਦੇਸ਼ਕ ਕੀਤਾ ਹੈ ਅਤੇ ਇਸ ਵਿਚ ਵਿਦਿਆ ਬਾਲਨ ਮੁੱਖ ਭੂਮਿਕਾ ਵਿਚ ਹਨ। ਹਾਲ ਹੀ ਵਿਚ ਨਾਗੇਸ਼ ਕੁਕੁਨੂਰ ਦੀ ਫ਼ਿਲਮ ‘ਧਨਕ’ ਵਿਚ ਨਜ਼ਰ ਆਉਣ ਵਾਲੀ ਸੈਣੀ ਨੇ ਕਿਹਾ ਕਿ ਸ਼ੁਰੂਆਤ ਵਿਚ ਇਹ ‘ਦ ਡਰਟੀ ਪਿਕਚਰ’ ਸਟਾਰ ਦੇ ਸਾਹਮਣੇ ਦਬਾਅ ਮਹਿਸੂਸ ਕਰ ਰਹੀ ਸੀ। ਸੈਨੀ ਨੇ ਪੀਟੀਆਈ ਨੂੰ ਕਿਹਾ ਕਿ ਸਾਡਾ ਇਕ ਮਹੀਨੇ ਦੀ ਕਾਰਜਸ਼ਾਲਾ ਸੀ ਜਿਸ ਵਿਚ ਉਹ ਸ਼ਾਮਲ ਸੀ। ਸ਼ੁਰੂਆਤ ਵਿਚ ਕਾਰਜਸ਼ਾਲਾ ਦੌਰਾਨ ਮੈਂ ਉੁਨ੍ਹਾਂ ਸਾਹਮਣੇ ਦਬਾਅ ਮਹਿਸੂਸ ਕਰ ਰਹੀ ਸੀ ਪਰ ਸੈਟ ਵਿਚ ਅਜਿਹਾ ਨਹੀਂ ਸੀ। ਉਨ੍ਹਾਂ ਨਾਲ ਕੰਮ ਕਰਨਾ ਪੂਰੀ ਤਰ੍ਹਾਂ ਨਾਲ ਸਿਖਣ ਵਾਲਾ ਤਜਰਬਾ ਸੀ। ਇਹ ਫ਼ਿਲਮ 2015 ਵਿਚ ਆਈ ਬੰਗਾਲੀ ਫ਼ਿਲਮ ‘ਰਾਜਕਾਹਿਨੀ’ ਦਾ ਰੂਪਾਂਤਰਣ ਹੈ ਜਿਸ ਦਾ ਨਿਰਦੇਸ਼ਨ ਵੀ ਸ੍ਰੀਜੀਤ ਨੇ ਹੀ ਕੀਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp