ਸਿੱਖ ਸੰਗਤ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਅਪੀਲ ਤੇ ਖਾਲਸਾ ਦੀਵਾਨ ਸੁਸਾਇਟੀ ਦੀ ਮੈਬਰਸ਼ਿਪ ਲਈ ਜਿਹੜੀ 3 ਜੁਲਾਈ ਨੂੰ ਖਤਮ ਹੋ ਗਈ ਹੈ।ਸੰਗਤਾਂ ਵੱਲੋ ਬਣਾਈ ਮੈਬਰਸ਼ਿਪ ਹੁਣ 10 ਸਤੰਬਰ ਨੂੰ ਗੁਰਦੁਆਰਾ ਕਮੇਟੀ ਦੀ ਪ੍ਰਬੰਧਕ ਕਮੇਟੀ ਦੀ ਹੋ ਰਹੀ ਚੋਣ ਵਿੱਚ ਵੋਟ ਪਾ ਸਕਣਗੇ। ਸਿੱਖ ਸੰਗਤ ਵੱਲੋ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਚੋਣਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਅਸੀ ਸਾਡੀ ਸਭ ਤੋ ਪੁਰਾਣੀ ਸੁਸਾਇਟੀ ਦੇ ਮਾਣਮੱਤੇ ਇਤਿਹਾਸ ਨੂੰ ਸੰਭਾਲ ਸਕੀਏ।ਹੁਣ ਹਰੇਕ ਵੋਟਰ ਦਾ ਫਰਜ਼ ਬਣਦਾ ਹੈ ਕਿ ਉਹ ਸੁਸਾਇਟੀ ਦੇ ਹਰੇਕ ਮੁੱਦੇ ਬਾਰੇ ਜਾਣਕਾਰੀ ਪ੍ਰਾਪਤ ਕਰੇ ਅਤੇ ਸੁਸਾਇਟੀ ਦੀ ਬਿਹਤਰੀ ਲਈ ਇੱਕ ਜੁੱਟ ਹੋ ਕੇ ਕੰਮ ਕਰੀਏ।ਹੁਣ ਸਿੱਖ ਸੰਗਤ ਸੇਵਾ ਸੁਸਾਇਟੀ ਸੰਗਤਾਂ ਨੂੰ ਇਹ ਅਪੀਲ ਕਰਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਮੈਬਰਸ਼ਿਪ ਲੈਣ ਵਿੱਚ ਹੌਸਲਾ ਵਿਖਾਇਆ ਇਸੇ ਤਰ੍ਹਾਂ ਵੋਟਾਂ ਵਿੱਚ ਵੀ ਵੱਧ ਚੜ੍ਹ ਕੇ ਸਿੱਖ ਸੰਗਤ ਦੇ ਸੇਵਾਦਾਰਾਂ ਦੀ ਮੱਦਦ ਕਰਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


