Ad-Time-For-Vacation.png

ਸਿੱਖਂ ਸਰਦਾਰਾਂ ਨੇ ਵਿਦੇਸ਼ਾਂ ਵਿਚ ਕਾਇਮ ਕੀਤੀ ”ਸਰਦਾਰੀ”, ਜਿੱਤੀ ਦਸਤਾਰ ਦੀ ”ਜੰਗ”

ਵਾਸ਼ਿੰਗਟਨ— ਵਿਦੇਸ਼ਾਂ ਵਿਚ ਗਏ ਸਿੱਖਾਂ ਨੇ ਜਿੱਥੇ ਆਪਣੇ ਹੁਨਰ ਅਤੇ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ, ਉੱਥੇ ਉਹ ਆਪਣੇ ਸਿੱਖੀ ਸਰੂਪ ਨੂੰ ਸਾਂਭਣ ਲਈ ਯਤਨਸ਼ੀਲ ਰਹੇ ਹਨ। ਹਾਲ ਹੀ ਵਿਚ ਅਮਰੀਕਾ ਵਿਚ ਸਿੱਖ ਕੈਪਟਨ ਸਿਮਰਤਪਾਲ ਸਿੰਘ ਨੇ ਅਮਰੀਕੀ ਫੌਜ ਖਿਲਾਫ ਕਾਨੂੰਨੀ ਲੜਾਈ ਜਿੱਤ ਕੇ ਦਸਤਾਰ ਅਤੇ ਦਾੜ੍ਹੀ ਸਮੇਤ ਡਿਊਟੀ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ ਹੈ। ਇਕ ਦਹਾਕੇ ਤੱਕ ਅਮਰੀਕੀ ਫੌਜ ਵਿਚ ਸੇਵਾਵਾਂ ਦੇਣ ਤੋਂ ਬਾਅਦ ਸਿਮਰਤਪਾਲ ਸਿੰਘ ਨੇ ਪਿਛਲੇ ਸਾਲ ਸਿੱਖ ਧਰਮ ਨਾਲ ਸੰਬੰਧਤ ਚਿੰਨ੍ਹਾਂ ਨੂੰ ਧਾਰਨ ਕਰਕੇ ਡਿਊਟੀ ਨਿਭਾਉਣ ਲਈ ਅਪੀਲ ਕੀਤੀ ਸੀ। ਸਿਮਰਤਪਾਲ ਸਿੰਘ ਪਿਛਲੇ 35 ਸਾਲਾਂ ਵਿਚ ਪਹਿਲਾ ਅਜਿਹਾ ਫੌਜੀ ਹੈ, ਜੋ ਸਾਬਤ ਸੂਰਤ ਸਿੱਖੀ ਸਰੂਪ ਵਿਚ ਆਪਣੀ ਡਿਊਟੀ ਦੇਵੇਗਾ। ਸਿਮਰਤਪਾਲ ਦੀ ਇਸ ਜਿੱਤ ਨਾਲ ਹੋਰ ਤਿੰਨ ਸਿੱਖਾਂ ਨੂੰ ਵੀ ਦਸਤਾਰ ਧਾਰਨ ਕਰਕੇ ਡਿਊਟੀ ਦੇਣ ਦਾ ਹੱਕ ਮਿਲਿਆ ਹੈ।

ਸਿਮਰਤਪਾਲ ਦੀ ਇਸ ਜਿੱਤ ਨੇ ਇਕ ਵਾਰ ਫਿਰ ਯਾਦ ਦਿਵਾ ਦਿੱਤਾ ਕਿ ਦਸਤਾਰ ਲਈ ਉਹ ਕੋਈ ਵੀ ਸੰਘਰਸ਼ ਕਰ ਸਕਦੇ ਹਨ। ਅੱਜ ਅਜਿਹੀਆਂ ਸਿੱਖ ਸ਼ਖਸੀਅਤਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਨੇ ਸਿਰਫ ਬੋਲ ਕੇ ਹੀ ਨਹੀਂ ਸਗੋਂ ਕਰ ਕੇ ਦਿਖਾਇਆ ਅਤੇ ਵਿਦੇਸ਼ਾਂ ਵਿਚ ਸਰਦਾਰੀ ਕਾਇਮ ਕਰ ਦਿੱਤੀ

1. ਡਾ. ਭਗਤ ਸਿੰਘ ਥਿੰਦ—1918 ਵਿਚ ਅਮਰੀਕੀ ਫੌਜ ਵਿਚ ਸੇਵਾਵਾਂ ਨਿਭਾਉਣ ਵਾਲੇ ਡਾ. ਭਗਤ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਸਨ। ਉਨ੍ਹਾਂ ਤੋਂ ਬਾਅਦ ਕਈ ਹੋਰ ਸਿੱਖਾਂ ਨੇ ਵੀ ਦਸਤਾਰ ਸਮੇਤ ਆਪਣੀ ਡਿਊਟੀ ਨਿਭਾਈ ਪਰ 1980 ਵਿਚ ਲਾਗੂ ਹੋਈ ਨਵੀਂ ਨੀਤੀ ਮੁਤਾਬਕ ਫੌਜ ਵਿਚ ਸ਼ਾਮਲ ਹੋਣ ਵਾਲਿਆਂ ਦੇ ਧਰਮ ਸੰਬੰਧੀ ਚਿੰਨ੍ਹ ਧਾਰਨ ਕਰਨ ‘ਤੇ ਬੈਨ ਲਗਾ ਦਿੱਤਾ ਗਿਆ।

2. ਕਮਲਜੀਤ ਸਿੰਘ ਕਲਸੀ—ਅਕਤੂਬਰ 2009 ਵਿਚ ਮੇਜਰ ਡਾਕਟਰ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਮਿਸ਼ਨ ਵਿਚ ਸੇਵਾ ਨਿਭਾਉਣ ਵਾਲੇ ਸਿੱਖ ਫੌਜੀ ਕਮਲਜੀਤ ਸਿੰਘ ਕਲਸੀ ਦਸਤਾਰ ਸੰਬੰਧੀ ਛੋਟ ਦਿੱਤੀ ਗਈ ਸੀ।

3. ਤੇਜਦੀਪ ਸਿੰਘ ਰਤਨ— ਫੋਰਟ ਸੈਮ ਹਿਊਸਟਨ ਤੋਂ ਸਾਲ 2010 ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੇਜਦੀਪ ਸਿੰਘ ਰਤਨ ਨੇ ਅਮਰੀਕੀ ਫੌਜ ਵਿਚ ਸੇਵਾ ਨਿਭਾਉਣ ਦਾ ਸੁਪਨਾ ਪੂਰਾ ਕੀਤਾ। ਉਸ ਨੂੰ ਵੀ ਸਿੱਖ ਧਰਮ ਸੰਬੰਧੀ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਛੋਟ ਮਿਲੀ ਸੀ।

4. ਸਿਮਰਪ੍ਰੀਤ ਸਿੰਘ ਲਾਂਬਾ— ਅਮਰੀਕੀ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਹੀ ਮੇਜਰ ਕਲਸੀ ਅਤੇ ਤੇਜਦੀਪ ਸਿੰਘ ਵਾਂਗ ਸਿਮਰਪ੍ਰੀਤ ਸਿੰਘ ਲਾਬਾਂ ਨੂੰ ਵੀ ਅਮਰੀਕੀ ਫੌਜ ਵਿਚ ਡਿਊਟੀ ਸਮੇਂ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਛੋਟ ਦਿੱਤੀ ਗਈ। ਸਿਮਰਪ੍ਰੀਤ ਸਿੰਘ ਨੇ ਬੜੇ ਮਾਣ ਨਾਲ ਕਿਹਾ ਸੀ—’ਜਦੋਂ ਗੋਲੀਆਂ ਚੱਲਣਗੀਆਂ ਤਾਂ ਉਹ ਕਿਸੇ ਦਾ ਧਰਮ ਨਹੀਂ ਦੇਖਣਗੀਆਂ। ਮੇਰਾ ਖੂਨ ਵੀ ਉਸੇ ਰੰਗ ਦਾ ਵਹੇਗਾ, ਜਿਸ ਰੰਗ ਦਾ ਤੁਹਾਡਾ।’

5. ਸੰਦੀਪ ਸਿੰਘ ਧਾਲੀਵਾਲ— 2015 ਵਿਚ ਗ੍ਰੇਟਰ ਹਿਊਸਟਨ ਦੀ ਸ਼ੈਰਿਫ ਕਾਊਂਟੀ ਨੇ ਲੰਬੀ ਲੜਾਈ ਤੋਂ ਬਾਅਦ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਨੂੰ ਡਿਊਟੀ ਅਤੇ ਗਸ਼ਤ ‘ਤੇ ਜਾਣ ਦੌਰਾਨ ਵੀ ਦਸਤਾਰ ਸਜਾਉਣ ਦੀ ਆਗਿਆ ਦੇ ਦਿੱਤੀ।

6. ਬਲਤੇਜ ਸਿੰਘ ਢਿੱਲੋਂ— ਰਾਇਲ ਮਾਊਂਟੇਡ ਕੈਨੇਡੀਅਨ ਪੁਲਸ ਵਿਚ 1990 ਵਿਚ ਪਹਿਲੇ ਸਿੱਖ ਨੂੰ ਸ਼ਾਮਲ ਕੀਤਾ ਗਿਆ, ਜਿਸ ਦਾ ਨਾਂ ਬਲਤੇਜ ਸਿੰਘ ਢਿੱਲੋਂ ਸੀ। 16 ਮਾਰਚ, 1990 ਨੂੰ ‘ਹਾਊਸ ਆਫ ਕਾਮਨਜ਼’ ਵਿਚ ਸਿੱਖਾਂ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਆਗਿਆ ਦੇ ਦਿੱਤੀ ਗਈ।

7. ਅਮੀਤੋਜ ਸਿੰਘ— ਮਾਰਚ, 2011 ਵਿਚ ਅਮੀਤੋਜ ਸਿੰਘ ਆਸ੍ਰੇਲੀਆਈ ਪੁਲਸ ਵਿਚ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਅਫਸਰ ਬਣ ਗਿਆ।

8. ਅਮਰ ਸਿੰਘ— ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦਾ ਪੁਲਸ ਚੀਫ ਇਕ ਸਿੱਖ ਅਮਰ ਸਿੰਘ ਨੂੰ ਬਣਾਇਆ ਗਿਆ। ਮਲੇਸ਼ੀਆ ਵਿਚ ਇਸ ਵੱਡੇ ਅਹੁਦੇ ‘ਤੇ ਪਹੁੰਚਣ ਵਾਲਾ ਇਹ ਪਹਿਲਾ ਸਿੱਖ ਹੈ।

9. ਹਰਜੀਤ ਸਿੰਘ ਸੱਜਣ— ਵਿਦੇਸ਼ਾਂ ਵਿਚ ਨਾਂ ਰੌਸ਼ਨ ਕਰਨ ਵਾਲੇ ਅਸਰਦਾਰ ਸਰਦਾਰਾਂ ਦੀ ਸੂਚੀ ਹਰਜੀਤ ਸਿੰਘ ਸੱਜਣ ਤੋਂ ਬਿਨਾਂ ਪੂਰੀ ਨਹੀਂ ਨਹੀਂ ਸਕਦੀ। ਕੈਨੇਡਾ ਦੀ ਫੌਜ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਰਜੀਤ ਸਿੰਘ ਸੱਜਣ ਨੂੰ ਪਿਛਲੇ ਸਾਲ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ। ਹਰਜੀਤ ਸਿੰਘ ਦੀ ਇਸ ਸਫਲਤਾ ਨੂੰ ਦੇਖ ਕੇ ਪੂਰੀ ਸਿੱਖ ਕੌਮ ਤੇ ਪੰਜਾਬੀ ਭਾਈਚਾਰਾ ਖੁਸ਼ੀ ਦੀ ਲੋਰ ਵਿਚ ਹੈ।

ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਿੱਥੇ ਸਿੱਖਾਂ ਨੂੰ ਸੁਰੱਖਿਆ ਵਿਭਾਗਾਂ ਵਿਚ ਦਸਤਾਰ ਅਤੇ ਦਾੜ੍ਹੀ ਸਮੇਤ ਸੇਵਾਵਾਂ ਦੇਣ ਲਈ ਸੰਘਰਸ਼ ਕਰਨਾ ਪਿਆ, ਉੱਥੇ ਇੰਗਲੈਂਡ ਅਜਿਹੇ ਪਹਿਲੇ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਸਿੱਖ ਸ਼ੁਰੂ ਤੋਂ ਹੀ ਦਸਤਾਰ ਸਮੇਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਅਜਮੇਰ ਸਿੰਘ ਮਾਥਾਰੂ ਇੰਗਲੈਂਡ ਦੀ ਪੁਲਸ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ ਸੀ। ਉਸ ਨੇ 1970 ਤੋਂ 1989 ਤੱਕ ਸੇਵਾਵਾਂ ਨਿਭਾਈਆਂ। ਜਦੋਂ ਹੋਰ ਦੇਸ਼ਾਂ ਵਿਚ ਸਿੱਖ ਦਸਤਾਰ ਸਮੇਤ ਪੁਲਸ ਦੀ ਵਰਦੀ ਬਾਰੇ ਸੋਚ ਵੀ ਨਹੀਂ ਸਕਦੇ ਸਨ, ਉਸ ਸਮੇਂ ਬ੍ਰਿਟੇਨ ਨੇ 1976 ਵਿਚ ਇਕ ਐਕਟ ਪਾਸ ਕਰਕੇ ਸਿੱਖਾਂ ਨੂੰ ਦਸਤਾਰ ਸੰਬੰਧੀ ਛੋਟ ਦੇ ਦਿੱਤੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.