ਜਗਦੇਵ ਗਰੇਵਾਲ, ਜੋਧਾਂ : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 108 ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 682ਵਾਂ ਖ਼ੂਨਦਾਨ ਕੈਂਪ ਪਿੰਡ ਸਾਰਾਭਾ ਵਿਖੇ ਲਾਇਆ ਗਿਆ। ਇਹ ਕੈਂਪ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁੁਸਾਇਟੀ ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਾਰਾਭਾ ਪੰਥਕ ਮੋਰਚਾ ਦੇ ਪ੍ਰਧਾਨ ਬਲਦੇਵ ਸਿੰਘ ਸਰਾਭਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮੁੱਚੀ ਮਾਨਵਤਾ ਦੇ ਭਲੇ ਲਈ ਖ਼ੂਨਦਾਨ ਕਰਨਾ ਵੱਡੀ ਸੇਵਾ ਹੈ। ਨਿਸ਼ਕਾਮ ਰੂਪ ਵਿਚ ਮਰੀਜ਼ ਨੂੰ ਮੌਕੇ ਤੇ ਖੂਨ ਦਾ ਪ੍ਰਬੰਧ ਕਰਵਾ ਕੇ ਦੇਣਾ ਅਤੇ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆਉਣਾ ਲਈ ਕਾਰਜ ਕਰਨਾ ਜਥੇਦਾਰ ਤਰਨਜੀਤ ਸਿੰਘ ਦਾ ਬਹੁੁਤ ਵੱਡਾ ਉਪਰਾਲਾ ਹੈ।

ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁੁਸਾਇਟੀ ਨੇ ਕਿਹਾ ਖ਼ੂਨਦਾਨ ਕਰਨ ਨਾਲ ਸਾਈਂਲੇਂਟ ਕਿਲਰ ਪੰਜ ਪ੍ਰਕਾਰ ਦੀਆਂ ਜਾਨ ਲੇਵਾ ਵੱਡੀਆਂ ਬਿਮਾਰੀਆਂ ਏਡਜ਼, ਕਾਲਾ ਪੀਲੀਆਂ, ਆਮ ਪੀਲੀਆ, ਵੀਡੀਆਰਲ ਅਤੇ ਮਲੇਰੀਆਂ ਦੀ ਜਾਂਚ ਫਰੀ ਹੋ ਜਾਂਦੀ ਹੈ ਖ਼ੂਨਦਾਨ ਪੁੰਨ ਤੇ ਫਲੀਆਂ ਵਾਂਗ ਮਹਾਨ ਕਾਰਜ ਹੈ। ਇਸ ਮੌਕੇ ਸਰਾਭਾ ਪੰਥਕ ਮੋਰਚੇ ਦੇ ਪ੍ਰਧਾਨ ਬਲਦੇਵ ਸਿੰਘ ਸਰਾਭਾ ਨੇ ਖ਼ੂਨਦਾਨ ਕਰਨ ਵਾਲੇ ਸਤਵਿੰਦਰ ਸਿੰਘ ਸਰਾਭਾ, ਹਰਪਰੀਤ ਸਿੰਘ ਸਰਾਭਾ, ਭੁੁਪਿੰਦਰ ਸਿੰਘ ਪੱਪੂ,ਦਰਸ਼ਨ ਸਿੰਘ, ਗੁੁਰਪ੍ਰਰੀਤ ਸਿੰਘ, ਜਗਤਾਰ ਸਿੰਘ ਜੱਗੀ ਅਮਿਤੋਜ ਸਿੰਘ, ਇਕਬਾਲ ਸਿੰਘ, ਸੰਦੀਪ ਸਿੰਘ ਸੋਨੀ, ਜਤਿੰਦਰ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਮੈਂਬਰਾਂ ਸਮੇਤ 40 ਖ਼ੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ।