Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਸ਼ਿਵ ਸੈਨਾ ਨੇ ਉਡਾਇਆ ਮੋਦੀ ਦਾ ਮਖੌਲ

By uscreative Published 1 min read

ਮੁੰਬਈ: ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਅਖਬਾਰ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦੇ ਲਾਲ ਕਿਲੇ ਤੋਂ ਭਾਸ਼ਨ ਮਗਰੋਂ ਬਿਆਨਬਾਜ਼ੀ ਕਰਨ ਵਾਲੇ ਬਲੋਚ ਲੀਡਰਾਂ ਖਿਲਾਫ ਪਾਕਿਸਤਾਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹੁਣ ਪੀ.ਐਮ. ਮੋਦੀ ਕੀ ਕਰਨ ਵਾਲੇ ਹਨ।ਮਹਾਰਾਸ਼ਟਰ ਵਿੱਚ ਬੀਜੇਪੀ ਸਰਕਾਰੀ ਦੀ ਭਾਈਵਾਲ ਪਾਰਟੀ ਦੇ ਅਖਬਾਰ ਨੇ ਮੋਦੀ ਤੋਂ ਪੁੱਛਿਆ ਹੈ ਕਿ ਕੀ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸੈਨਾ ਘੁਸਾਉਣਗੇ ਜਾਂ ਇੱਕ ਭਾਸ਼ਨ ਦੇ ਕੇ ਕੰਮ ਚਲਾਉਣਗੇ। ਆਪਣੇ ਬੁੱਧਵਾਰ ਦੇ ਅੰਕ ਵਿੱਚ ਲਿਖਿਆ, ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਬਲੋਚ ਲੀਡਰਾਂ ਨੂੰ ਭਾਰੀ ਪੈ ਗਿਆ ਹੈ। ਉਨ੍ਹਾਂ ਉੱਤੇ ਪਾਕਿਸਤਾਨ ਵਿੱਚ ਕੇਸ ਦਰਜ ਕਰਵਾਏ ਜਾ ਰਹੇ ਹਨ ਤੇ ਜੇਲ੍ਹ ਭੇਜਿਆ ਜਾ ਰਿਹਾ ਹੈ। ਹੁਣ ਮੋਦੀ ਕੀ ਕਰਣਗੇ?ਲੀਡਰਾਂ ਨੂੰ ਛੁਡਾਉਣ ਲਈ ਕੀ ਮੋਦੀ ਉੱਥੇ ਸੈਨਾ ਭੇਜਣਗੇ ਜਾਂ ਫਿਰ ਭਾਸ਼ਣ ਦੇਣਗੇ। ਮੋਦੀ ਉੱਤੇ ਹਮਲਾ ਜਾਰੀ ਰੱਖਦੇ ਹੋਏ ਅਖਬਾਰ ਨੇ ਪੁੱਛਿਆ, ਸਾਡੇ ਇੱਥੇ ਕਸ਼ਮੀਰ ਵਿੱਚ ਰੋਜ ਪਾਕਿਸਤਾਨ ਦਾ ਗੁਣਗਾਣ ਕਰਨ ਵਾਲੇ ਹਨ। ਕਸ਼ਮੀਰ ਵਿੱਚ ਪਾਕਿਸਤਾਨ ਦੇ ਝੰਡੇ ਲਹਿਰਾਏ ਜਾਂਦੇ ਹਨ। ਉਨ੍ਹਾਂ ਖਿਲਾਫ ਅਸੀਂ ਕੀ ਕਾਰਵਾਈ ਕਰ ਰਹੇ ਹਾਂ?

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp