ਜਲੰਧਰ/ਲੁਧਿਆਣਾ,: ਪੰਜਾਬ ਆਰ ਐਸ ਐਸ ਦੇ ਨੇਤਾ ਜਗਦੀਸ਼ ਗਗਨੇਜਾ ਉੱਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਲੰਧਰ ਪੁਲਿਸ ਨੇ ਮਾਮਲੇ ਜਾਂਚ ਲਈ ਵਿਚ ਲੁਧਿਆਣਾ ਜੇਲ ਵਿਚ ਬੰਦ ਚਾਰ ਸ਼ਿਵ ਸੈਨਾ ਨੇਤਾਵਾਂ ਨੂੰ ਪੇਸ਼ਗੀ ਵਾਰੰਟ ਉੱਤੇ ਲੈ ਲਿਆ। ਇਨਾਂ ਸ਼ਿਵ ਸੈਨਾ ਨੇਤਾਵਾਂ ਵਿਚ ਅਮਿਤ ਅਰੋੜਾਂ, ਮਨੀ, ਭਾਰਤੀ ਸਿੱਧੂ ਅਤੇ ਅਮ ਡਿਸੂਜਾ ਸ਼ਾਮਲ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਸੂਈ ਫਿਰਕੂ ਫਸਾਦ ਖੜਾ ਕਰਨ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇੱਥੇ ਵਰਣਨਯੋਗ ਹੈ ਕਿ 6 ਅਗਸਤ ਨੂੰ ਰਾਤੀਂ ਇੱਥੇ ਦੋ ਮੋਟਰਸਾਈਕਲ ਸਵਾਰਾਂ ਨੇ ਆਰ ਐਸ ਐਸ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ (ਸਹਿ ਸੰਚਾਲਕ) 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ‘ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਸੀ। ਰਾਤੀਂ ਕਰੀਬ ਅੱਠ ਵਜੇ ਜਦੋਂ ਸ਼ਹਿਰ ਦੇ ਧੁਰ ਅੰਦਰ ਜੋਤੀ ਚੌਕ ਨੇੜੇ ਸ੍ਰੀ ਗਗਨੇਜਾ ਪਿਸ਼ਾਬ ਕਰਨ ਲਈ ਆਪਣੀ ਕਾਰ ‘ਚੋਂ ਉਤਰੇ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


