ਪਾਕਿਸਤਾਨ ਨੂੰ ‘ਨਰਕ’ ਨਾ ਆਖਣਾ ਵੀ ਦੇਸ਼-ਧ੍ਰੋਹ ਹੈ?

ਮਤਲਬ ਕਿ ‘ਦੇਸ਼ ਭਗਤ’ ਅਖਵਾਉਣ ਲਈ ਹਰ ਭਾਰਤੀ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਗੰਦੀ ਤੋਂ ਗੰਦੀ ਗਾਲ ਜ਼ਰੂਰ ਕੱਢੇ!

ਜਦੋਂ ਦਾ ਭਾਜਪਾ ਨੂੰ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ, ਉਨ੍ਹਾਂ ਨੇ ਅਪਣਾ ਹੱਕ ਸਮਝ ਲਿਆ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਦੀ ਨਿਜੀ ਆਜ਼ਾਦੀ, ਸੌੜੇ ਤੇ ਕੱਟੜਵਾਦੀ ਰਾਸ਼ਟਰਵਾਦ ਦੇ ਅਧੀਨ ਕਰ ਦੇਣ। ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਰਥਨ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਮਿਲਿਆ ਸੀ ਨਾ ਕਿ ਨਫ਼ਰਤ ਦੀ ਸਿਆਸਤ ਵਾਸਤੇ। ਭਾਜਪਾ ਦੇ ਆਉਣ ਮਗਰੋਂ ਸ਼ਾਇਦ ਕੋਈ ਇਕ ਵੀ ਆਰਥਕ ਨੀਤੀ ਅਜਿਹੀ ਨਹੀਂ ਆਈ ਜਿਸ ਦਾ ਜਨਮ ਕਾਂਗਰਸ ਦੇ ਵੇਲੇ ਨਾ ਹੋਇਆ ਹੋਵੇ, ਸਿਵਾਏ ਪ੍ਰਚਾਰ ਮੁਹਿੰਮ ਦੇ। ਹੁਣ ਇਸ ਨਫ਼ਰਤ ਦੀ ਸਿਆਸਤ ਦੇ ਰਖਵਾਲੇ ਇਹ ਵੀ ਦਾਅਵੇ ਕਰ ਰਹੇ ਹਨ ਕਿ ਜੇ ਕੋਈ ਇਨਸਾਨ ਪਾਕਿਸਤਾਨ ਨੂੰ ਨਰਕ ਨਾ ਆਖੇ, ਜਿਵੇਂ ਕਾਂਗਰਸ ਦੀ ਆਗੂ ਰਾਮਯਾ ਨੇ ਕੀਤਾ, ਤਾਂ ਉਹ ਦੇਸ਼ਧ੍ਰੋਹੀ ਹੈ। ਜੰਗਾਂ ਸ਼ੁਰੂ ਕਰਨੀਆਂ ਬਹੁਤ ਸੌਖੀਆਂ ਹਨ। ਨਫ਼ਰਤ ਦੀ ਬਿਆਨਬਾਜ਼ੀ ਦਾ ਅਸਰ ਅਸੀ ਵੇਖ ਰਹੇ ਹਾਂ। ਕਸ਼ਮੀਰ, ਭਾਰਤ ਨਾਲੋਂ ਮਾਨਸਿਕ ਸਾਂਝ, ਤੇਜ਼ੀ ਨਾਲ ਤੋੜ ਰਿਹਾ ਹੈ, ਪਾਕਿਸਤਾਨ ਜੰਗ ਦੀਆਂ ਗੱਲਾਂ ਕਰ ਰਿਹਾ ਹੈ ਤੇ ਭਾਜਪਾ ਦੇ ਅਪਣੇ ਵਰਕਰ ਗਊ ਰਕਸ਼ਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਚੁੱਕੇ ਹਨ। ਫ਼ੌਜੀ ਰੋਜ਼ ਇਸ ਨਫ਼ਰਤ ਦੀ ਸਿਆਸਤ ਕਾਰਨ ਹੀ ਸ਼ਹਾਦਤਾਂ ਪਾ ਰਹੇ ਹਨ ਪਰ ਭਾਜਪਾ ਅਪਣੀਆਂ ਨੀਤੀਆਂ ਵਿਚ ਕੋਈ ਸੁਧਾਰ ਨਹੀਂ ਲਿਆ ਰਹੀ ਕਿਉਂਕਿ ਉਨ੍ਹਾਂ ਦੀਆਂ ਨੀਹਾਂ ਹੀ ਨਫ਼ਰਤ ਉਤੇ ਉਸਰੀਆਂ ਹੋਈਆਂ ਹਨ। ਇਹ ਨਾ ਹੋਵੇ ਕਿ ਉਹ ਸਾਰੇ ਭਾਰਤ ਦੀਆਂ ਨੀਹਾਂ ਵਿਚ ਨਫ਼ਰਤ ਦਾਖ਼ਲ ਕਰ ਕੇ ਇਸ ਦੇਸ਼ ਨੂੰ ਮੁੜ ਪੁਰਾਤਨ ਕਾਲ ਵਿਚ ਪਹੁੰਚਾ ਦੇਣ ਜਿਥੇ ਹਰ ਚੌਥੇ ਦਿਨ, ਕੋਈ ਵਿਦੇਸ਼ੀ ਧਾੜਵੀ ਆ ਕੇ, ਇਸ ਉਤੇ ਰਾਜ ਕਰਨ ਲਗਦਾ ਸੀ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.