Skip to content
Monday, October 26, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਸ਼ਕਾਮਿਸ਼ ਦੇ ਗੁਰਦਵਾਰਾ ਸਾਹਿਬ ਵਿਖੇ ਲੋੜਵੰਦ ਲੰਗਰ ਛੱਕਦੇ ਹੋਏ

By Admin Published 2 min read

ਸ਼ਕਾਮਿਸ (ਬੀ.ਸੀ) ਬੀ.ਸੀ ਦੇ ਸ਼ਹਿਰ ਸ਼ਕਾਮਿਸ਼ ਵਿਖੇ ਗੁਰਦਵਾਰਾ ਸਾਹਿਬ ਵਿਖੇ ਲੰਗਰ ਹਾਲ ਵਿੱਚ ਆਮ ਹੀ ਹੋਰਨਾ ਕਮਿਊਨਟੀਆਂ ਦੇ ਲੋਕ ਲੰਗਰ ਪਾਣੀਂ ਛੱਕਦੇ ਨਜ਼ਰ ਆਉਂਣਗੇ।ਮੁੱਖ ਸੇਵਾਦਾਰ ਮੱਖਣ ਸਿੰਘ ਸੰਘੇੜਾ ਨੇ ਦੱਸਿਆ ਕਿ ਸ਼ਕਾਮਿਸ਼ ਵਿੱਚ ਦੁਨੀਆਂ ਭਰ ਤੋਂ ਲੋਕ ਪਹਾੜਾਂ ਤੇ ਚੜ੍ਹਨ ਆਉਂਦੇ ਹਨ।ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਗੁਰਦਵਾਰਾ ਸਾਹਿਬ ਵਿਖੇ ਲੰਗਰ ਦੀ ਪ੍ਰੰਪਰਾ ਹੈ।ਉਨਾ ਕਿਹਾ ਅਸੀਂ ਦੱਸਿਆ ਹੋਇਆ ਹੈ ਕਿ ਕਿਸੇ ਨੇ ਨਸ਼ਾ ਜਾਂ ਨੰਗੇ ਸਿਰ ਨਹੀਂ ਆਉਂਣਾ ਇਸ ਲਈ ਜੋ ਵੀ ਭੋਜਨ ਛੱਕਣ ਆਉਂਦੇ ਹਨ ਉਹ ਸਿਰ ਢੱਕਕੇ ਬਹੁਤ ਹੀ ਸ਼ਰਧਾ ਨਾਲ ਲੰਗਰ ਛੱਕਦੇ ਹਨ।ਸੇਵਾਦਾਰ ਉਨਾ ਲਈ ਲੰਗਰ ਤਿਆਰ ਰੱਖਦੇ ਹਨ ਇਸ ਤੋਂ ਇਲਾਵਾ ਇਨਾ ਨੂੰ ਫੁੱਲ ਮੂਨ (ਪੂਰਨਮਾਸ਼ੀ) ਅਤੇ ਸੰਗਰਾਂਦ ਦੇ ਦਿਨਾ ਦਾ ਵੀ ਪਤਾ ਹੈ ਆਪਣੇ ਆਪ ਹੀ ਗੁਰੂ ਘਰ ਆ ਜਾਂਦੇ ਹਨ।ਐਤਵਾਰ ਨੂੰ ਤਾਂ ਆਪਣੇਂ ਲੋਕ ਘੱਟ ਸਗੋਂ ਹੋਰ ਕਮਿਊਨਟੀਆਂ ਦੇ ਲੋਕ ਜਿਆਦਾ ਲੰਗਰ ਛੱਕਦੇ ਹਨ।ਉਨਾ ਦੱਸਿਆ ਕਿ ਦੋ ਜੁਲਾਈ ਨੂੰ ‘ਕੈਨੇਡਾ ‘ਡੇ’ਵਾਲੇ ਦਿਨ ਟੋਟਮਲੇਕ ਵਿਖੇ ਘੱਟੋ ਘੱਟ ਦੋ ਹਜ਼ਾਰ ਲੋਕਾਂ ਨੂੰ ਲੰਗਰ ਛਕਾਇਆ ਗਿਆ।ਇਹ ਬਾਬੇ ਨਾਨਕ ਦੀ ਕ੍ਰਿਪਾ ਹੈ ਕਿ ਉਨਾ ਵੰਡਕੇ ਛੱਕਣ ਦੀ ਸਿੱਖ ਕੌਮ ਨੂੰ ਨਸੀਹਤ ਦਿੱਤੀ।ਬਾਬੇ ਨਾਨਕ ਦੀ ਕਿਰਪਾ ਅਤੇ ਉਨਾ ਦੇ ਬਖਸ਼ੇ ਗੁਣਾਂ ਸਦਕਾ ਹੀ ਸਿੱਖ ਕੌੰਮ ਦੁਨੀਆਂ ਭਰ ਵਿੱਚ ਵਿਚਰ ਰਹੀ ਹੈ ਤਰੱਕੀਆਂ ਕਰ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp