Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਵੱਧ ਸ਼ਰਾਬ ਨਾਲ ਵਧੇਰੇ ਹੁੰਦੇ ਹਨ ਦਿਲ ਦੇ ਰੋਗ

By Admin Published 1 min read

ਨਿਊਯਾਰਕ : ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਨਵੀਂ ਖੋਜ ਅਨੁਸਾਰ ਦੇਖਿਆ ਗਿਆ ਹੈ ਕਿ ਵਧੇਰੇ ਸ਼ਰਾਬ ਪੀਣ ਨਾਲ ਦਿਲ ਦੇ ਰੋਗ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ। ਖੋਜਕਾਰਾਂ ਅਨੁਸਾਰ ਵਧੇਰੇ ਸ਼ਰਾਬ ਪੀਣ ਨਾਲ ਦਿਲ ਦਾ ਦੌਰਾ, ਏਟਰਿਅਲ ਫੈਬ੍ਰਿਲੇਸ਼ਨ (ਦਿਲ ਦੀ ਧੜਕਣ ਦਾ ਆਮ ਨਾ ਰਹਿਣਾ) ਅਤੇ ਦਿਲ ਦੇ ਫੇਲ੍ਹ ਹੋਣ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰ ਜਾਰਜ ਐੱਮ ਮਰਕਸ ਨੇ ਕਿਹਾ ਕਿ ਤੰਦਰੁਸਤ ਵਿਅਕਤੀ ਨੂੰ ਵੀ ਵਧੇਰੇ ਸ਼ਰਾਬ ਪੀਣ ਨਾਲ ਦਿਲ ਦੇ ਰੋਗ ਸ਼ੁਰੂ ਹੋ ਜਾਂਦੇ ਹਨ। ਇਸ ਦੇ ਉਲਟ ਸ਼ਰਾਬ ਨਾ ਪੀਣ ਵਾਲੇ ਜਾਂ ਘੱਟ ਸ਼ਰਾਬ ਪੀਣ ਵਾਲੇ ਇਸ ਖ਼ਤਰੇ ਤੋਂ ਬਚੇ ਰਹਿੰਦੇ ਹਨ। ਫਿਕਰਮੰਦੀ ਦੀ ਗੱਲ ਹੈ ਕਿ ਦਿਲ ਦੇ ਮਰੀਜ਼ਾਂ ਦੀ ਗਿਣਤੀ ‘ਚ ਦਿਨ ਪ੍ਰਤੀ ਦਿਨ ਵੱਡਾ ਵਾਧਾ ਹੋ ਰਿਹਾ ਹੈ। ਇਹ ਅਧਿਐਨ ਕੈਲੀਫੋਰਨੀਆ ਦੇ 21 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਅੰਕੜੇ ਵਿਸ਼ਲੇਸ਼ਣ ਰਾਹੀਂ ਪੇਸ਼ ਕੀਤਾ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp