ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਤੁਲਸੀ ਵਿਆਹ ਸਬੰਧੀ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਅਨੁਜ ਸ਼ਰਮਾ ਨੇ ਦੱਸਿਆ ਮੰਦਰ ‘ਚ ਠਾਕੁਰ ਜੀ ਤੇ ਮਾਤਾ ਤੁਲਸੀ ਦੇ ਵਿਆਹ ਸਬੰਧੀ ਵਿਧੀ-ਵਿਧਾਨ ਨਾਲ ਫੇਰੇ ਕਰਵਾਏ ਗਏ। ਉਨ੍ਹਾਂ ਦੱਸਿਆ ਇਸ ਦਿਨ ਵਿਸ਼ਨੂੰ ਭਗਵਾਨ 4 ਮਹੀਨੇ ਜਾਗਦੇ ਹਨ ਤੇ ਜੋ ਵੀ ਸ਼ਰਧਾਲੂ ਉਨ੍ਹਾਂ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਮੌਕੇ ਮੰਦਰ ‘ਚ ਸ਼ਰਧਾਲੂ ਅੌਰਤਾਂ ਵਲੋਂ ਭਜਨ ਕੀਰਤਨ ਵੀ ਕੀਤਾ ਗਿਆ। ਸਥਾਨਕ ਦੁਸਹਿਰਾ ਮੈਦਾਨ ਸਾਹਮਣੇ ਰਾਮ ਬਾਗ ਵਿਖੇ ਵੀ ਤੁਲਸੀ ਵਿਆਹ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ‘ਚ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਰਧਾਲੂ ਅੌਰਤਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ ਤੇ ਭਜਨ ਪੇਸ਼ ਕੀਤੇ ਗਏ। ਸਮਾਗਮ ਦੇ ਅੰਤ ‘ਚ ਲੰਗਰ ਵਰਤਾਇਆ ਗਿਆ।


