Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਲਸ਼ਕਰ ਕਮਾਂਡਰ ਅਬੂ ਦੁਜਾਨਾ ਦੇ ਮੁਕਾਬਲੇ ‘ਚ ਮਾਰੇ ਜਾਣ ਮਗਰੋਂ ਵਾਦੀ ਵਿਚ ਹਿੰਸਕ ਝੜਪਾਂ, ਸਕੂਲ ਕਾਲਜ ਬੰਦ

By uscreative Published 1 min read

ਸ੍ਰੀਨਗਰ,: ਪੁਲਵਾਮਾ ‘ਚ ਭਾਰਤੀ ਫ਼ੌਜਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ ਦੇ ਇਨਾਮੀ ਖਾੜਕੂ ਅਬੂ ਦੁਜਾਨਾ ਸਮੇਤ ਦੋ ਕਸ਼ਮੀਰੀ ਮਾਰੇ ਗਏ। । ਦੂਜੇ ਕਸ਼ਮੀਰੀ ਦੀ ਪਛਾਣ ਆਰਿਫ਼ ਲਿਲਹਾਰੀ ਵਜੋਂ ਹੋਈ ਹੈ।

ਲਸ਼ਕਰ ਦੇ ਇਨਾਮੀ ਕਮਾਂਡਰ ਦੁਜਾਨਾ ਦੇ ਮਾਰੇ ਜਾਣ ਮਗਰੋਂ ਸਵੇਰੇ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਅਤੇ ਘਾਟੀ ‘ਚ ਕਈ ਥਾਈਂ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ‘ਚ ਇਕ ਨਾਗਰਿਕ ਮਾਰਿਆ ਗਿਆ ਅਤੇ ਕਈ ਜਣੇ ਜ਼ਖ਼ਮੀ ਹੋ ਗਏ। ਨਾਗਰਿਕ ਦੀ ਮੌਤ ਹੀ ਹਾਲੇ ਪੁਸ਼ਟੀ ਨਹੀਂ ਹੋਈ।

ਮੁਕਾਬਲੇ ਵਾਲੀ ਥਾਂ ਲਾਗੇ ਪੱਥਰ ਸੁੱਟ ਰਹੇ ਕਰੀਬ 100 ਪ੍ਰਦਰਸ਼ਨਕਾਰੀਆਂ ‘ਤੇ ਸੁਰੱਖਿਆ ਬਲਾਂ ਨੇ ਗੋਲੀ ਚਲਾਈ ਜਿਸ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀ ਬਸ਼ੀਰ ਖ਼ਾਨ ਨੇ ਦਸਿਆ ਕਿ ਅਹਿਤਿਆਤ ਵਜੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੱਜ ਦਿਨ ਭਰ ਲਈ ਬੰਦ ਕਰ ਦਿਤਾ ਗਿਆ। ਖ਼ਾਨ ਨੇ ਦਸਿਆ ਕਿ ਹਾਲਾਤ ਨੂੰ ਵੇਖਦਿਆਂ ਇਹ ਹੁਕਮ ਦਿਤੇ ਗਏ ਹਨ। ਪੂਰੀ ਘਾਟੀ ‘ਚ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕਰ ਦਿਤੀ ਗਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp