Skip to content
Friday, October 30, 2026 7°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਯਾਦਗਾਰੀ ਹੋ ਨਿਬੜਿਆ

By Admin Published 2 min read

ਫਰਿਜ਼ਨੋ, ਕੈਲੀਫੋਰਨੀਆਂ:-ਜੀ.ਐਚ.ਜੀ. ਅਕੈਡਮੀ ਫਰਿਜ਼ਨੋ ਵੱਲੋਂ ਹਰ ਸਾਲ ਦੀ ਤਰ੍ਹਾਂ ਪੰਜਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਨੌਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਡਾ. ਦਲਜਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਸਫਲਤਾ ਨਾਲ ਫਰਿਜ਼ਨੋ ਵਿਖੇ ਸ਼ੈਟਰਲ ਹਾਈ ਸਕੂਲ ਵਿੱਚ ਕਰਵਾਇਆ ਗਿਆ।ਅਕੈਡਮੀ ਵੱਲੋਂ ਕੈਂਪ ਦੌਰਾਨ ਦੋ ਹਫ਼ਤਿਆਂ ਵਿੱਚ ਸਿੱਖਿਅਤ ਬੱਚਿਆ ਦੀਆਂ ਗਿੱਧੇ ਅਤੇ ਭੰਗੜੇ ਦੀਆਂ 27 ਟੀਮਾਂ ਅਤੇ ਤਰਨਜੀਤ ਕਲੇਰ ਦੁਆਰਾ ਤਿਆਰ ਮਾਂਵਾਂ ਦੇ ਇੱਕ ਗਰੁੱਪ ਨੇ ਸਟੇਜ਼ ‘ਤੇ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ।

ਜਦ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਕੁੜੀਆਂ ਅਤੇ ਮੁੰਡਿਆਂ ਦੇ ਭੰਗੜੇ ਦੇ ਮੁਕਾਬਲੇ ਵਿੱਚ ਕਨੇਡਾ ਅਤੇ ਨੌਰਥ ਅਮਰੀਕਾ ਦੀਆਂ 13 ਟੀਮਾਂ ਨੇ ਪੰਜਾਬੀ ਸੱਭਿਆਚਾਰ ਪ੍ਰਤੀ ਕਲਾ ਦੇ ਜੌਹਰ ਦਿਖਾਏ। ਲਾਈਵ ਭੰਗੜਾ ਮੁਕਾਬਲੇ ਵਿੱਚ ‘ਰੌਇਲ ਭੰਗੜਾ’ ਗਰੁੱਪ ਪਹਿਲੇ, ‘ਕੈਲੀਫੋਰਨੀਆਂ ਫੌਕ ਭੰਗੜਾ’ ਗਰੁੱਪ ਦੂਜੇ ਸਥਾਨ ‘ਤੇ ਰਹੇ। ਜਦ ਕਿ ਸੰਗੀਤਕ ਭੰਗੜਾ ਮੁਕਾਬਲੇ ਵਿੱਚ ‘ਬੁਲਡੌਗ ਭੰਗੜਾ ਜੂਨੀਅਰ’ ਕੈਲੀਫੋਰਨੀਆ ਪਹਿਲੇ ਸਥਾਨ ‘ਤੇ ਰਹੀ।ਇਸ ਬਾਅਦ ਸਰੀਂ, ਕਨੇਡਾ ਦੀਆਂ ਦੋ ਟੀਮਾਂ ਂਜਿੰਨ੍ਹਾਂ ਵਿੱਚ ‘ਰੌਇਲ ਏਜ਼ਲਸ਼’ ਦੂਜੇ ਅਤੇ ‘ਸ਼ਾਨੇ ਪੰਜਾਬ ਨੱਚਦੇ ਪੰਜਾਬੀ’ ਤੀਜੇ ਸਥਾਨ ‘ਤੇ ਰਹੇ।ਦੋ ਟੀਮਾਂ ‘ਰੌਇਲ ਬਲੌਕਰਜ਼’ ਅਤੇ ਵਿਨਸਿਟੀ ਭੰਗੜਾ’ ਚੌਥੇ ਸਥਾਨ ‘ਤੇ ਰਹੇ।

ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ।  ਿੲਸੇ ਤਰ੍ਹਾਂ ਅੰਤਰ-ਰਾਸਟਰੀ ਪੱਧਰ ਸਮੇਂ ਮੁਕਾਬਲੇ ਿਵੱਚ ਜੇਤੂਆਂ ਨੂੰ ਯਾਦਗਾਰੀ ਟਰਾਫੀਆਂ ਅਤੇ ਇਨਾਮ ਦਿੱਤੇ ਗਏ।

ਇਸ ਅੰਤਰ-ਰਾਸ਼ਟਰੀ ਯੁਵਕ ਮੇਲੇ ਵਿੱਚ ਕੈਲੀਫੋਰਨੀਆਂ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਇਲਾਵਾ ਕਨੇਡਾ ਤੋਂ ਬਹੁਤ ਸਾਰੇ ਪਰਿਵਾਰਾਂ ਨੇ ਸ਼ਿਰਕਤ ਕੀਤੀ। ਸਮੁੱਚੇ ਪ੍ਰੋਗਰਾਮ ਦੀ ਕਾਮਯਾਬੀ ਲਈ ਪਰਮਜੀਤ ਧਾਲੀਵਾਲ, ਉਦਦੀਪ ਸਿੰਘ ਸੱਧੂ ਅਤੇ ਜੀ.ਐਚ.ਜੀ. ਅਕੈਡਮੀ ਦੇ ਸਮੂੰਹ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp