ਪੀਟੀਆਈ, ਨਵੀਂ ਦਿੱਲੀ : ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸੰਜੇ ਸਿੰਘ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਰਾਜ ਸਭਾ ਵਿੱਚ ‘ਆਪ’ ਆਗੂ ਦਾ ਅਹੁਦਾ ਖਾਲੀ ਹੈ। ਇਸ ਅਸਾਮੀ ਨੂੰ ਭਰਨ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।
ਹੁਣ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਉਪ-ਰਾਸ਼ਟਰਪਤੀ ਨੇ ਆਮ ਆਦਮੀ ਪਾਰਟੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।
ਜਗਦੀਪ ਧਨਖੜ ਨੇ CM ਕੇਜਰੀਵਾਲ ਨੂੰ ਲਿਖੀ ਚਿੱਠੀ
ਜ਼ਿਕਰਯੋਗ ਹੈ ਕਿ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਸੀਐਮ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਮਾਮਲਾ 1998 ਦੇ ‘ਦਿ ਲੀਡਰਜ਼ ਐਂਡ ਚੀਫ ਵਿਪ ਆਫ ਰਿਕੋਗਨਾਈਜ਼ਡ ਪਾਰਟੀਆਂ ਐਂਡ ਗਰੁੱਪਜ਼ ਇਨ ਪਾਰਲੀਮੈਂਟ ਐਕਟ’ ਦਾ ਹੈ। ਸਾਰੇ ਇੱਕੋ ਕਾਨੂੰਨ ਤਹਿਤ ਬਣਾਏ ਗਏ ਹਨ। ਤੁਹਾਡੀ ਬੇਨਤੀ ਮੌਜੂਦਾ ਕਾਨੂੰਨ ਦੇ ਅਧੀਨ ਨਹੀਂ ਹੈ ਅਤੇ ਇਸ ਲਈ ਇਸ ਨੂੰ ਰੱਦ ਕੀਤਾ ਜਾ ਰਿਹਾ ਹੈ।



