Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਯੂ. ਕੇ. ਮੀਡੀਆ ਨੇ ਬੰਨ੍ਹੇ ‘ਖਾਲਸਾ ਏਡ’ ਦੀਆਂ ਤਾਰੀਫਾਂ ਦੇ ਪੁੱਲ

By uscreative Published 3 min read

ਲੰਡਨ— ਇੰਗਲੈਂਡ ਦੇ ਡੋਵਰ ਵਿਚ ਤਕਰੀਬਨ 2,50,000 ਸੈਲਾਨੀਆਂ ਦੇ ਆਉਣ ਕਰਕੇ ਸੜਕ ‘ਤੇ 16 ਕਿਲੋਮੀਟਰ ਲੰਬਾ ਜਾਮ ਲੱਗ ਗਿਆ, ਜਿਸ ਤੋਂ ਬਾਅਦ ਸਿੱਖ ਸੰਸਥਾ ‘ਖਾਲਸਾ ਏਡ’ ਜਾਮ ‘ਚ ਫਸੇ ਲੋਕਾਂ ਲਈ ਦੋ ਵੈਨਾਂ ਵਿਚ ਪਾਣੀ ਦੀਆਂ ਛੇ ਹਜ਼ਾਰ ਬੋਤਲਾਂ ਲੈ ਕੇ ਉੱਥੇ ਪਹੁੰਚ ਗਈ। ਖਾਲਸਾ ਏਡ ਨੇ ਜਾਮ ‘ਚ ਫਸੇ ਲੋਕਾਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ ਤਾਂ ਯੂ. ਕੇ. ਮੀਡੀਆ ਨੇ ਖਾਸ ਤੌਰ ‘ਤੇ ਇਸ ਦਾ ਜ਼ਿਕਰ ਕਰਦੇ ਹੋਏ ਖਾਲਸਾ ਏਡ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ। ਜ਼ਿਕਰਯੋਗ ਹੈ ਕਿ ਇੰਗਲੈਂਡ ‘ਤੇ ਜਦੋਂ ਵੀ ਮੁਸੀਬਤ ਪੈਂਦੀ ਹੈ ਤਾਂ ਖਾਲਸਾ ਏਡ ਉਹ ਪਹਿਲੀ ਸੰਸਥਾ ਹੁੰਦੀ ਹੈ ਜੋ ਮਦਦ ਕਰਨ ਲਈ ਅੱਗੇ ਆਉਂਦੀ ਹੈ।

ਅਸਲ ਵਿਚ ਜਦੋਂ ਖਾਲਸਾ ਏਡ ਸੰਸਥਾ ਨੂੰ ਪੋਰਟ ਆਫ ਡੋਵਰ ਵਿਖੇ ਲੱਗੇ ਲੰਬੇ ਟਰੈਫਿਕ ਜਾਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੋਚਿਆ ਕਿਉਂ ਨਾ ਜਾਮ ਵਿਚ ਫਸੇ ਭੁੱਖੇ-ਪਿਆਸੇ ਲੋਕਾਂ ਦੀ ਮਦਦ ਕੀਤੀ ਜਾਵੇ। ਖਾਲਸਾ ਏਡ ਦੇ ਸੀ. ਈ. ਓ. ਨੇ ਰਵਿੰਦਰ ਸਿੰਘ ਨੇ ਕਿਹਾ ਕਿ ਜਾਮ ਵਿਚ ਫਸੇ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਸਨ। ਸਿੰਘ ਨੇ ਕਿਹਾ ਕਿ ਇਕ ਵਿਕਸਿਤ ਦੇਸ਼ ਵਿਚ ਲੋਕਾਂ ਨੂੰ ਪਾਣੀ ਲਈ ਇਸ ਤਰ੍ਹਾਂ ਤੜਫਣਾ ਪਿਆ, ਇਹ ਹੈਰਾਨੀਜਨਕ ਸੀ। ਯੂ. ਕੇ. ਮੀਡੀਆ ਨੇ ਖਾਲਸਾ ਏਡ ਸੰਸਥਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਸੰਸਾਰ ਵਿਚ ਕਿਤੇ ਵੀ ਆਫਤ ਦੇ ਸਮੇਂ ਪਹੁੰਚ ਕੇ ਸੱਚੀ ਮਨੁੱਖਤਾ ਦਾ ਸਬੂਤ ਦਿੰਦੀ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਖਾਲਸਾ ਏਡ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕੀਤੀ।

ਅਸਲ ਵਿਚ ਇਕ ਤੋਂ ਬਾਅਦ ਇਕ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰ ਰਹੇ ਫਰਾਂਸ ਨੇ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਹੈ, ਜਿਸ ਕਰਕੇ ਇੰਗਲੈਂਡ ਤੋਂ ਫਰਾਂਸ ਜਾਣ ਵਾਲੇ ਸੈਲਾਨੀਆਂ ਨੂੰ ਲੰਬੀ ਚੈਕਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜਦੋਂ ਬ੍ਰਿਟੇਨ ਤੋਂ ਫਰਾਂਸ ਜਾਣ ਵਾਲੇ ਸੈਲਾਨੀ ਸੜਕਾਂ ‘ਤੇ ਉੱਤਰੇ ਤਾਂ ਇਸ ਲੰਬੀ ਚੈਕਿੰਗ ਕਾਰਨ ਡੋਵਰ ਪੋਰਟ ਦੇ ਨੇੜੇ 16 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਡੋਵਰ ਪੋਰਟ ਨੇੜੇ ਰੋਡ ਏ20 ਅਤੇ ਐੱਮ20 ‘ਤੇ ਜਾਮ ਵਿਚ ਫਸੇ ਹਜ਼ਾਰਾਂ ਲੋਕ ਚੈਨਲ ਕਰਾਸ ਕਰਨ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਇੰਗਲੈਂਡ ਹਾਈਵੇਅ ਨੇ ਬਿਆਨ ਜਾਰੀ ਕਰਕੇ ਪਹਿਲਾਂ ਹੀ ਸਕਿਓਰਿਟੀ ਚੈਕਿੰਗ ਨੂੰ ਲੈ ਕੇ ਸੈਲਾਨੀਆਂ ਨੂੰ ਚਿਤਾਵਨੀ ਦੇ ਦਿੱਤੀ ਸੀ। ਪੋਰਟ ਆਫ ਡੋਵਰ ਨੇ ਸਲਾਹ ਦਿੱਤੀ ਹੈ ਕਿ ਸਥਾਨਕ ਲੋਕ ਟਰੈਫਿਕ ਤੋਂ ਬਚਣ ਲਈ ਕਿਸੀ ਹੋਰ ਰੂਟ ਦਾ ਇਸਤੇਮਾਲ ਕਰਨ। ਸ਼ਨੀਵਾਰ ਤੋਂ ਲੈ ਕੇ ਸੋਮਵਾਰ ਤੱਕ ਅਜਿਹੀ ਸਥਿਤੀ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਸ਼ੁੱਕਰਾਵਰ ਤੋਂ ਸੋਮਵਾਰ ਤੱਕ ਫਰਾਂਸ ਜਾਣ ਲਈ ਸ਼ਿੱਪ ‘ਤੇ ਸਵਾਰ ਹੋਣ ਲਈ ਢਾਈ ਲੱਖ ਲੋਕਾਂ ਨੇ ਬੁਕਿੰਗ ਕਰਵਾਈ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp