Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਹੈਰਾਨ ਨਾ ਹੋਵੇ! ਇਹ ਹੈ ਬਾਦਲਾ ਵੱਲੋਂ ਪੰਜਾਬ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ

By Admin Published 1 min read

ਅੰਮ੍ਰਿਤਸਰ: ਹੈਰਾਨ ਨਾ ਹੋਵੇ! ਇਹ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਦ੍ਰਿਸ਼ ਗੁਰੂ ਨਗਰੀ ਅੰਮ੍ਰਿਤਸਰ ਦਾ ਹੈ। ਦਰਅਸਲ ਗੁਰੂ ਨਗਰੀ ਵਿੱਚ ਸਰਕਾਰ ਵੱਲੋਂ ਵਿਕਾਸ ਦੇ ਨਾਮ ‘ਤੇ ਕਰਵਾਏ ਜਾ ਰਹੇ ਕੰਮ ਹੁਣ ਸ਼ਹਿਰ ਵਾਸੀਆਂ ਲਈ ਆਫ਼ਤ ਬਣਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਅੰਮ੍ਰਿਤਸਰ ਚ ਬੀ.ਆਰ.ਟੀ.ਐਸ. (ਬੱਸ ਰੈਪਿਡ ਟ੍ਰਾਂਸਜ਼ਿਟ ਸਿਸਟਮ) ਪ੍ਰਾਜੇਕਟ ਦੇ ਚੱਲਦਿਆਂ ਪੁੱਟੇ ਗਏ ਟੋਏ ਵਿੱਚ ਕਰ ਜਾ ਡਿੱਗੀ।

ਕਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਜੀਅ ਸਵਾਰ ਸਨ ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ। ਕਰ ਨੂੰ ਬਾਹਰ ਕੱਢਣ ਲਈ ਕਈ ਘੰਟੇ ਮਸ਼ੱਕਤ ਕੀਤੀ ਗਈ। ਅਖੀਰ ਕਰੇਨ ਦੀ ਮਦਦ ਨਾਲ ਕਰ ਨੂੰ ਬਾਹਰ ਕੱਢਿਆ ਗਿਆ। ਕਾਰ ਮਾਲਕ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਆਪਣੀ ਕੇ-10 ਕਰ ਵਿੱਚ ਆਪਣੇ ਘਰ ਵੱਲ ਜਾ ਰਹੇ ਸਨ। ਅਚਾਨਕ ਬਾਰਸ਼ ਸ਼ੁਰੂ ਹੋ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp