Skip to content
Thursday, October 29, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਮੇਰੇ ਬਿਆਨਾਂ ਨਾਲ ਨਹੀਂ, ਭਾਜਪਾ ਦੀਆਂ ਨੀਤੀਆਂ ਕਾਰਨ ਟੁੱਟੇਗਾ ਦੇਸ਼: ਥਰੂਰ ਕਾਂਗਰਸੀ ਆਗੂ

By Admin Published 2 min read

ਚੇਨਈ:-ਸ਼ਸ਼ੀ ਥਰੂਰ ਨੇ ਕਿਹਾ ਕਿ ਉਹ ਆਪਣਾ ਕੋਈ ਬਿਆਨ ਵਾਪਸ ਨਹੀਂ ਲੈਣਗੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਉਨ੍ਹਾਂ ਦੇ ਕੇਰਲ ਸਥਿਤ ਦਫ਼ਤਰ ਉਤੇ ਹਮਲਾ ਕੀਤਾ ਹੈ, ਉਹ ਇਸ ਲਈ ਮੁਆਫ਼ੀ ਮੰਗਣ। ਗ਼ੌਰਤਲਬ ਹੈ ਕਿ ਸ੍ਰੀ ਥਰੂਰ ਬੀਤੇ ਦਿਨੀਂ ਉਦੋਂ ਹਿੰਦੂ ਕੱਟੜਪੰਥੀਆਂ ਦੇ ਨਿਸ਼ਾਨੇ ਉਤੇ ਆ ਗਏ ਸਨ, ਜਦੋਂ ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ਮੁੜ ਸੱਤਾ ਵਿੱਚ ਆਉਣ ਨਾਲ ਦੇਸ਼ ਦੇ ‘ਹਿੰਦੂ ਪਾਕਿਸਤਾਨ’ ਬਣਨ ਦਾ ਰਾਹ ਸਾਫ਼ ਹੋ ਜਾਵੇਗਾ।
ਪਾਕਿਸਤਾਨ’ ਵਾਲਾ ਬਿਆਨ ਦੇਣ ਪਿੱਛੋਂ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਮੁੜ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਚਾਹੁੰਦੇ ਹਨ ਕਿ ਮੈਂ ਪਾਕਿਸਤਾਨ ਚਲਾ ਜਾਵਾਂ। ਉਨ੍ਹਾਂ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ? ਕੀ ਮੈਂ ਉਨ੍ਹਾਂ ਵਰਗਾ ਹਿੰਦੂ ਨਹੀਂ ਹਾਂ? ਕੀ ਮੈਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ? ਕੀ ਭਾਜਪਾ ਵਾਲੇ ਹਿੰਦੂ ਧਰਮ ਅੰਦਰ ਤਾਲਿਬਾਨ ਨੂੰ ਸਥਾਪਿਤ ਕਰਨ ਦੀ ਸ਼ੁਰੂਆਤ ਨਹੀਂ ਕਰ ਰਹੇ?ਥਰੂਰ ਨੇ ਕਿਹਾ ਕਿ ਭਾਜਪਾ ਵਾਲਿਆਂ ਦਾ ਹਿੰਦੂ ਰਾਸ਼ਟਰ ਬਣਾਉਣ ਬਾਰੇ ਗੱਲਾਂ ਕਰਨੀਆਂ ਬਹੁਤ ਹੀ ਖਤਰਨਾਕ ਰੁਝਾਨ ਹੈ। ਇਹ ਦੇਸ਼ ਨੂੰ ਤਬਾਹ ਕਰ ਦੇਵੇਗਾ।ਜ਼ਿਕਰਯੋਗ ਹੈ ਕਿ ਥਰੂਰ ਨੇ ਪਿਛਲੇ ਹਫਤੇ ਕੇਰਲ ਵਿਚ ਪਾਰਟੀ ਦੇ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ ਸੀ ਕਿ ਜੇ ਭਾਜਪਾ 2019 ਦੀਆਂ ਚੋਣਾਂ ਵਿਚ ਜਿੱਤ ਗਈ ਤਾਂ ਸੰਵਿਧਾਨ ਖਤਰੇ ਵਿਚ ਪੈ ਜਾਵੇਗਾ। ਭਾਜਪਾ ਆਪਣੇ ਹਿੰਦੂ ਰਾਸ਼ਟਰ ਦੇ ਸਿਧਾਂਤ ਦੇ ਅਨਸਰਾਂ ਨੂੰ ਹੱਲਾਸ਼ੇਰੀ ਦੇਣ ਲਈ ਸਭ ਕੁਝ ਕਰੇਗੀ। ਇੰਝ ਕਰਨ ਨਾਲ ਭਾਰਤ ‘ਹਿੰਦੂ-ਪਾਕਿਸਤਾਨ’ ਬਣ ਜਾਵੇਗਾ।ਸ਼ਸ਼ੀ ਥਰੂਰ ਦੇ ਹਿੰਦੂਤਵ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦੇ ਦਿੱਤੀ ਅਤੇ ਕਿਹਾ ਕਿ ਉਹ ਖੁਦ ਹੀ ਤਾਲਿਬਾਨੀ ਹਨ। ਥਰੂਰ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਤਾਲਿਬਾਨੀ ਹਨ? ਜੇ ਥਰੂਰ ਨੇ ਇਸ ਦੇਸ਼ ‘ਚ ਰਹਿਣਾ ਹੈ ਤਾਂ ਹਿੰਦੂਤਵ ਨੂੰ ਗਾਲ੍ਹ ਨਹੀਂ ਕੱਢੀ ਜਾ ਸਕਦੀ, ਦੇਸ਼ ਨੂੰ ਗਾਲ੍ਹ ਨਹੀਂ ਦਿੱਤੀ ਜਾ ਸਕਦੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp