ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਪਿੰਡ ਮੁੱਲਾਂਪੁਰ ਵਿਖੇ ਗੁਰਦੁਆਰਾ ਮਾਤਾ ਗੁਜਰੀ ਜੀ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛੱਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਤੇ ਮੁੱਖ ਸੇਵਾਦਾਰ ਭਾਗ ਸਿੰਘ ਗਿੱਲ ਦੀ ਦੇਖ ਰੇਖ ਹੇਠ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਮੀਰੀ ਪੀਰੀ ਢਾਡੀ ਜੱਥਾ ਗਿਆਨੀ ਬਲਦੇਵ ਸਿੰਘ ਰਕਬਾ ਵਾਲਿਆਂ ਦੇ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਅੰ੍ਮਿਤ ਛੱਕ ਕੇ ਬਾਣੇ ਅਤੇ ਬਾਣੀ ਦੇ ਧਾਰਨੀ ਹੋਣ ਦੀ ਅਪੀਲ ਕੀਤੀ।

ਨਗਰ ਦੀਆਂ ਪ੍ਰਰਿਕਰਮਾ ਦੌਰਾਨ ਵੱਖ-ਵੱਖ ਪੜਾਵਾਂ ‘ਤੇ ਮੁਹੱਲਾ ਨਿਵਾਸੀਆਂ ਵੱਲੋਂ ਸੰਗਤ ਲਈ ਵੱਖ-ਵੱਖ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਜਥੇਦਾਰ ਬਾਬਾ ਬਖਸ਼ੀਸ਼ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਜਰਨੈਲ ਸਿੰਘ ਗਿੱਲ, ਗੁਰਦੀਪ ਸਿੰਘ, ਬਲਵੰਤ ਸਿੰਘ ਧਨੋਆ, ਪ੍ਰਧਾਨ ਦਰਸ਼ਨ ਸਿੰਘ, ਮਾਸਟਰ ੍ਲਦੇਵ ਸਿੰਘ, ਸੂਬੇਦਾਰ ਸਰੂਪ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਬਲਵੰਤ ਸਿੰਘ, ਰਾਮ ਕਿਸ਼ਨ ਸਿੰਘ, ਮਿਸਤਰੀ ਤੋਤਾ ਸਿੰਘ, ਰਜਿੰਦਰ ਸਿੰਘ ਲਾਲੀ, ਮੇਜਰ ਸਿੰਘ ਗੋਰਾ, ਅਮਰ ਸਿੰਘ ਖਾਲਸਾ, ਨੀਟੂ, ਕੁਲਦੀਪ ਸਿੰਘ ਬਾਬੇਕੇ, ਡਾ. ਹਰਭਜਨ ਸਿੰਘ, ਕਰਮਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਮਿੱਠਾ ਤੇ ਪੱਪੂ ਠੇਕੇਦਾਰ ਆਦਿ ਹਾਜ਼ਰ ਸਨ।