ਮਨੋਰੰਜਨ ਡੈਸਕ, ਨਵੀਂ ਦਿੱਲੀ : ਤਕਨਾਲੋਜੀ ਦੀ ਅੱਜ-ਕੱਲ੍ਹ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਬਹੁਤ ਵੱਧ ਗਈ ਹੈ। ਕੁਝ ਇਸ ਦੀ ਸਹੀ ਵਰਤੋਂ ਕਰਦੇ ਹਨ, ਕੁਝ ਇਸ ਨੂੰ ਗ਼ਲਤ ਵਰਤਦੇ ਹਨ। ਇਨ੍ਹੀਂ ਦਿਨੀਂ ਮਸ਼ਹੂਰ ਹਸਤੀਆਂ ਦੀਆਂ ਡੀਪਫੇਕ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਕਈ ਵੱਡੇ ਸਿਤਾਰੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਇਸ ਸੂਚੀ ‘ਚ ਇਕ ਹੋਰ ਨਾਂ ਜੁੜ ਗਿਆ ਹੈ।

ਬੀ ਟਾਊਨ ਦੀ ਟਾਪ ਅਦਾਕਾਰਾ ਆਲੀਆ ਭੱਟ ਵੀ ਡੀਪਫੇਕ ਵੀਡੀਓ ਦਾ ਸ਼ਿਕਾਰ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਸ ਨੂੰ ਅਸ਼ਲੀਲ ਤਰੀਕੇ ਨਾਲ ਬੈਠੀ ਦਿਖਾਇਆ ਗਿਆ ਹੈ।

ਆਲੀਆ ਭੱਟ ਦੀ ਡੀਪਫੇਕ ਵੀਡੀਓ ਵਾਇਰਲ

ਆਲੀਆ ਭੱਟ ਫਿਲਮ ਇੰਡਸਟਰੀ ਦੀ ਮਸ਼ਹੂਰ ਹਸਤੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਮਜ਼ਬੂਤ ​​ਫੈਨ ਫਾਲੋਇੰਗ ਹੈ। ਲੋਕ ਉਸ ਦੀ ਐਕਟਿੰਗ ਸਟਾਈਲ ਦੇ ਨਾਲ-ਨਾਲ ਇੰਸਟਾਗ੍ਰਾਮ ‘ਤੇ ਉਸ ਦੀਆਂ ਪੋਸਟਾਂ ਨੂੰ ਵੀ ਪਸੰਦ ਕਰਦੇ ਹਨ ਪਰ ਹੁਣ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ‘ਚ ਚਿੰਤਾ ਵਧ ਗਈ ਹੈ।

ਅਸ਼ਲੀਲ ਇਸ਼ਾਰੇ ਕਰਦੀ ਸਾਹਮਣੇ ਆਈ ਐਡਿਟ ਕੀਤੀ ਵੀਡੀਓ ਵੀਡੀਓ ‘ਚ ਇਕ ਲੜਕੀ ਨੇ ਨੀਲੇ ਰੰਗ ਦਾ ਫੁੱਲਾਂ ਵਾਲਾ ਕੋਆਰਡ ਸੈੱਟ ਪਾਇਆ ਹੋਇਆ ਹੈ। ਉਸ ਨੂੰ ਕੈਮਰੇ ਵੱਲ ਅਸ਼ਲੀਲ ਇਸ਼ਾਰੇ ਕਰਦਿਆਂ ਦਿਖਾਇਆ ਗਿਆ ਹੈ। ਇਸ ‘ਚ ਆਲੀਆ ਭੱਟ ਦਾ ਚਿਹਰਾ ਦਿਖਾਇਆ ਗਿਆ ਹੈ, ਹਾਲਾਂਕਿ ਧਿਆਨ ਨਾਲ ਦੇਖਣ ‘ਤੇ ਇਹ ਸਾਫ ਹੈ ਕਿ ਵੀਡੀਓ ‘ਚ ਆਲੀਆ ਭੱਟ ਨਹੀਂ ਹੈ। ਅਦਾਕਾਰਾ ਦਾ ਚਿਹਰਾ ਕਿਸੇ ਹੋਰ ਦੇ ਸਰੀਰ ‘ਤੇ ਐਡਿਟ ਕੀਤਾ ਗਿਆ ਹੈ। ਉਸ ਦੀ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।

ਇਸ ਅਦਾਕਾਰਾ ਦੀ ਡੀਪਫੇਕ ਵੀਡੀਓ ਵੀ ਹੋਈ ਸੀ ਵਾਇਰਲ ਆਲੀਆ ਭੱਟ ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋਣ ਵਾਲੀ ਪਹਿਲੀ ਸੈਲੀਬ੍ਰਿਟੀ ਨਹੀਂ ਹੈ। ਇਸ ਤੋਂ ਪਹਿਲਾਂ ‘ਐਨੀਮਲ’ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਵੀਡੀਓ ਨੂੰ ਐਡਿਟ ਕਰ ਕੇ ਡੀਪ ਫੇਕ ਕੀਤਾ ਗਿਆ ਸੀ। ਉਸ ਤੋਂ ਬਾਅਦ ਕੈਟਰੀਨਾ ਕੈਫ ਅਤੇ ਕਾਜੋਲ ਵੀ ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋ ਚੁੱਕੀਆਂ ਹਨ।