Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਮਹਾਰਾਸ਼ਟਰ ਵਿੱਚ ‘ਲਾਠੀ ਉਠਾਉ ਭਈਆ ਭਜਾਉ’ ਮੁਹਿੰਮ ਸ਼ੁਰੂ

By Admin Published 1 min read

ਸਾਂਗਲੀ— ਮਰਾਠਿਆਂ ਵੱਲੋਂ ਇੱਕ ਵਾਰ ਫੇਰ ਮੁੰਬਈ ਵਿੱਚ ਉੱਤਰ ਭਾਰਤੀਆਂ ਨੂੰ ਦੌੜਾ-ਦੌੜਾ ਕੇ ਕੁੱਟਣਾਂ ਸੁਰੂ ਉੱਤਰ ਭਾਰਤੀਆਂ ਨਾਲ ਕੁੱਟਮਾਰ ‘ਤੇ ਹਮੇਸ਼ਾ ਆਪਣੀ ਸਿਆਸਤ ਦੀ ਜ਼ਮੀਨ ਤਿਆਰ ਕਰਨ ਵਾਲੀ ਰਾਜ ਠਾਕਰੇ ਦੀ ਪਾਰਟੀ ਐੱਮ.ਐੱਨ.ਐੱਸ. ਦਾ ਇਕ ਵਾਰ ਫਿਰ ਗੈਰ ਮਰਾਠੀਆਂ ‘ਤੇ ਗੁੱਸਾ ਨਿਕਲਿਆ ਹੈ। ਇਹ ਘਟਨਾ ਸਾਂਗਲੀ ਜ਼ਿਲੇ ਦੀ ਹੈ।

ਰਾਜ ਠਾਕਰੇ ਦੇ ਵਰਕਰਾਂ ਨੇ ਇੱਥੇ ਗਰੀਬ ਉੱਤਰ ਭਾਰਤੀਆਂ ਨੂੰ ਦੌੜਾ-ਦੌੜਾ ਕੇ ਕੁੱਟਿਆ ਹੈ। ਮਨਸੇ ਦੀ ਇਸ ਗੁੰਡਾਗਰਦੀ ਦਾ ਬਕਾਇਦਾ ਇਕ ਦਰਦਨਾਕ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਮਨਸੇ ਦੇ ਗੁੰਡੇ ਬੇਰਹਿਮੀ ਨਾਲ ਉੱਤਰ ਭਾਰਤੀਆਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਰਾਜ ਠਾਕਰੇ ਦੀ ਪਾਰਟੀ ਨੇ ਸਾਂਗਲੀ ‘ਚ ‘ਲਾਠੀ ਚਲਾਓ ਭਈਆ ਹਟਾਓ’ ਨਾਂ ਨਾਲ ਪਰ-ਸੂਬਾਈ ਹਟਾਓ ਮੁਹਿੰਮ ਸ਼ੁਰੂ ਕੀਤੀ ਹੈ।

ਮਨਸੇ ਦਾ ਦੋਸ਼ ਹੈ ਕਿ ਸਾਂਗਲੀ ਸਥਿਤ ਐੱਮ.ਆਈ.ਡੀ.ਸੀ. ‘ਚ ਪਰ-ਸੂਬਾਈ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇੱਥੇ 80 ਫੀਸਦੀ ਨੌਕਰੀ ਸਿਰਫ ਮਰਾਠੀ ਲੋਕਾਂ ਨੂੰ ਦਿੱਤੀ ਜਾਵੇ। ਖਾਸ ਗੱਲ ਇਹ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਜਦੋਂ ਤੱਕ ਕੋਈ ਕਾਰਵਾਈ ਮਹਾਰਾਸ਼ਟਰ ਸਰਕਾਰ ਵੱਲੋਂ ਨਹੀਂ ਹੋਈ ਹੈ। ਲੋਕਾਂ ਨੂੰ ਕੁੱਟਣ ਵਾਲੇ ਆਜ਼ਾਦ ਘੁੰਮ ਰਹੇ ਹਨ ਅਤੇ ਸਾਂਗਲੀ ‘ਚ ਰਹਿਣ ਵਾਲੇ ਡਰੇ ਹੋਏ ਹਨ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp