ਭਾਰਤ ਵਿੱਚ ਪਸ਼ੂਆਂ ਦੀ ਦੁਰਦਸ਼ਾ, ਕਿਸਾਨਾਂ ਤੇ ਦਲਿਤਾਂ ਦਾ ਘਾਣ

ਬੀ.ਜੇ.ਪੀ. ਦੀ ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਗਊ ਰਖਿਅਕ ਇਕਦਮ ਸਰਗਰਮ ਹੋ ਗਏ। ਗਊ ਰਖਿਆ ਸੰਮਤੀਆਂ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹੋਰ ਗਊ ਰਖਿਅਕ ਸੰਗਠਨਾਂ ਨੇ ਬੀਫ਼ ਵਿਰੁਧ ਪ੍ਰਚਾਰ ਤੇਜ਼ ਕਰ ਦਿਤਾ।ਯੂ.ਪੀ. ਵਿਚ ਦਾਦਰੀ ਕਾਂਡ ਹੋਇਆ, ਗ਼ਰੀਬ ਕੁੱਟ ਕੇ ਹੀ ਮਾਰ ਦਿਤਾ, ਦੂਜੇ ਦਿੱਲੀ ਭੱਜ ਆਏ। ਬੀ.ਜੇ.ਪੀ. ਦੇ ਕਾਰਕੁਨਾਂ ਨੇ ਬਚਾਉਣ ਦੀ ਕੋਸ਼ਿਸ਼ ਨਾ ਕੀਤੀ। ਬਹੁਤੇ ਮੁਸਲਮਾਨ ਬੀਫ਼ ਖਾਂਦੇ ਹਨ, ਉਨ੍ਹਾਂ ਨੂੰ ਕੋਈ ਪ੍ਰਹੇਜ਼ ਨਹੀਂ। ਮਰੇ ਪਸ਼ੂਆਂ ਤੇ ਗਊਆਂ ਦੀ ਖੱਲ ਪਛੜੇ ਵਰਗ ਹੀ ਲਾਹੁੰਦੇ ਹਨ, ਇਨ੍ਹਾਂ ਦੀ ਖੱਲ ਸਾਫ਼ ਕਰ ਕੇ ਇਨਸਾਨ ਦੇ ਕੰਮ ਆਉਂਦੀ ਹੈ।ਫ਼ਾਲਤੂ ਦੋਗਲੀਆਂ ਗਾਵਾਂ ਦੇ ਵੱਛੇ ਤੇ ਢੱਠੇ ਹਰ ਸ਼ਹਿਰ ਵਿਚ ਕੂੜੇ ਦੇ ਢੇਰ ‘ਤੇ ਵੇਖੇ ਜਾ ਸਕਦੇ ਹਨ ਕਿਉਂਕਿ ਲੋਕ ਸਾਂਭਦੇ ਨਹੀਂ, ਛੱਡ ਦਿੰਦੇ ਹਨ। ਤਕਰੀਬਨ ਹਰ ਸ਼ਹਿਰ ਵਿਚ ਇਨ੍ਹਾਂ ਢੱਠਿਆਂ ਨੇ ਕਈ ਆਦਮੀ ਸਿੰਗਾਂ ਉਤੇ ਚੁੱਕ ਚੁੱਕ ਕੇ ਮਾਰੇ ਹਨ। ਜੇ ਦਿਨ ਸਮੇਂ ਭਿੜਨ ਲੱਗ ਜਾਣ ਤਾਂ ਬਾਜ਼ਾਰ ਖ਼ਾਲੀ ਹੋ ਜਾਂਦੇ ਹਨ ਪਰ ਕੋਈ ਡਰਦਾ ਛੁਡਾਉਣ ਦੀ ਕੋਸ਼ਿਸ਼ ਨਹੀਂ ਕਰਦਾ।ਅੱਜ ਤੋਂ 10 ਸਾਲ ਪਹਿਲਾਂ ਛੁੱਟੜ ਵੱਛਾ ਚੰਗਾ ਮੁਲ ਦੇ ਜਾਂਦਾ ਸੀ, 6-7 ਮਹੀਨਿਆਂ ਦਾ ਕੱਟਾ ਵੀ ਚਾਰ ਪੰਜ ਸੌ ‘ਤੇ ਜਾਂਦਾ ਸੀ। ਨਕਾਰੇ ਤੇ ਬੁੱਢੇ ਡੰਗਰ ਜੇ ਭਾਰ ਦੇ ਹਿਸਾਬ ਨਾਲ ਜਾਣ ਤਾਂ ਕਿਸਾਨੀ ਨੂੰ ਇਕ ਡੰਗਰ ‘ਤੇ 15000 ਰੁਪਿਆ ਮਿਲ ਸਕਦਾ ਹੈ ਪਰ ਨਾ ਜਾਣ ਕਰ ਕੇ ਡੰਗਰ ਖੁਲ੍ਹੇ ਛੱਡ ਦਿੰਦੇ ਹਨ। ਇਸ ਤਰ੍ਹਾਂ ਭਾਜਪਾ ਉਨ੍ਹਾਂ ਦਾ ਨੁਕਸਾਨ ਕਰਦੀ ਰਹੀ।

ਗੁਜਰਾਤ ਵਿਚ ਪਛੜੀ ਸ਼੍ਰੇਣੀ ਦੇ ਲੋਕ ਮਰੀ ਹੋਈ ਗਊ ਦੀ ਖੱਲ ਲਾਹ ਰਹੇ ਸਨ ਪਰ ਅਖੌਤੀ ਗਊ ਰਖਿਅਕਾਂ ਨੇ ਕੁੱਝ ਕੁੱਟ ਕੇ ਮਾਰ ਦਿਤੇ, ਕੁੱਝ ਜ਼ਖ਼ਮੀ ਕੀਤੇ। ਇਹ ਬੀ.ਜੇ.ਪੀ. ਸਰਕਾਰ ਵਿਚ ਪਛੜੀਆਂ ਜਾਤਾਂ ਨਾਲ ਹੋ ਰਿਹਾ ਹੈ। ਇਸ ਨੂੰ ਕੱਟੜ ਹਿੰਦੂ ਹੋਰ ਹਵਾ ਦਿੰਦੇ ਹਨ। ਹਰੀਜਨਾਂ ਦਾ ਜਿਊਣਾ ਦੁੱਭਰ ਹੋ ਗਿਆ। ਆਮ ਲੋਕ ਸੋਚਦੇ ਸਨ ਕਿ ਕੇਂਦਰ ਦੀ ਸਰਕਾਰ ਦੇ ਵੱਡੇ ਲੀਡਰ ਪਛੜਿਆਂ ਤੇ ਜ਼ੁਲਮ ਵਿਰੁਧ ਕਿਉਂ ਨਹੀਂ ਬੋਲਦੇ? ਸ਼ਾਇਦ ਅੱਕ ਕੇ ਤੇ ਮਜਬੂਰ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ ਕਿ 80 ਫ਼ੀ ਸਦੀ ਗਊ ਰਖਿਅਕ ਗੁੰਡਾ ਪ੍ਰਵਿਰਤੀ ਦੇ ਹਨ ਤੇ ਕਾਨੂੰਨ ਅਪਣੇ ਹੱਥ ਵਿਚ ਲੈ ਕੇ ਗ਼ਰੀਬਾਂ ਨੂੰ ਤੰਗ ਕਰਦੇ ਹਨ।ਕੱਟੜ ਹਿੰਦੂ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸ੍ਰੀ ਤੋਗੜੀਆ ਨੇ ਤਾਂ ਟੀ.ਵੀ. ਬਹਿਸ ਵਿਚ ਖੁਲ੍ਹ ਕੇ ਕਹਿ ਦਿਤਾ ਕਿ ਪ੍ਰਧਾਨ ਮੰਤਰੀ ਤੇ ਬੀ.ਜੇ.ਪੀ. ਨੂੰ ਇਸ ਹਰਕਤ ਦਾ ਜਵਾਬ ਯੂ.ਪੀ. ਚੋਣਾਂ ਵਿਚ ਮਿਲੇਗਾ। ਕੱਟੜ ਹਿੰਦੂ ਸੰਗਠਨ ਅਪਣੀ ਕੀਤੀ ‘ਤੇ ਖੇਦ ਪ੍ਰਗਟ ਨਹੀਂ ਕਰ ਰਹੇ ਸਗੋਂ ਡਰਾਉਣ ਦੀ ਕੋਸ਼ਿਸ਼ ਕਰਦੇ ਹਨ।

ਰਘਵਰ ਦਿਆਲ ਝਾਰਖੰਡ ਦੇ ਮੁੱਖ ਮੰਤਰੀ ਹਨ। ਉਹ ਕਹਿੰਦੇ ਹਨ ਕਿ ਗਊ ਮਾਤਾ ਵਾਂਗ ਹੈ, ਗਊ ਨੂੰ ਮਾਂ ਕਹੋ। ਜਿਹੜੇ ਗਊ ਨੂੰ ਮਾਤਾ ਨਹੀਂ ਕਹਿੰਦੇ, ਉਹ ਦੇਸ਼ ਛੱਡ ਜਾਣ। ਪਰ ਸ਼ਰਦ ਪਵਾਰ ਨੇ ਤੁਰਤ ਜਵਾਬ ਦਿਤਾ ਕਿ ਮੈਂ ਮਾਂ ਨੂੰ ਹੀ ਮਾਤਾ ਕਹਿੰਦਾ ਹਾਂ, ਗਊ ਨੂੰ ਨਹੀਂ ਤੇ ਅਪਣੀ ਮਾਂ ਨੂੰ ਹੀ ਮਾਤਾ ਕਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਗਤੀ ਦਾ ਸਰਟੀਫ਼ੀਕੇਟ ਵੀ ਬੀ.ਜੇ.ਪੀ. ਕੋਲ ਨਹੀਂ, ਅਸੀਂ ਉਨ੍ਹਾਂ ਤੋਂ ਵੱਧ ਦੇਸ਼ ਭਗਤ ਹਾਂ। ਦੇਸ਼ ਦੇ ਚਾਰ ਰਾਜਾਂ ਵਿਚ ਬੀਫ਼ ਖਾਣ ਦੀ ਖੁਲ੍ਹ ਹੈ। ਭਾਰਤ ਬਾਹਰ ਬੀਫ਼ ਭੇਜਣ ਵਾਲੇ ਪਹਿਲੇ ਦੋ ਦੇਸ਼ਾਂ ਵਿਚ ਆਉਂਦਾ ਹੈ। ਅਸਲ ਵਿਚ ਇਹ ਕੱਟੜ ਹਿੰਦੂ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦੇ ਸਨ ਪਰ ਡਰਾ ਨਹੀਂ ਸਕੇ।ਹੁਣ ਇਹ ਪਛੜੀਆਂ ਸ਼੍ਰੇਣੀਆਂ ਵਲ ਹੋ ਗਏ ਹਨ। ਜੇ ਪਛੜੀਆਂ ਸ਼੍ਰੇਣੀਆ ਮਰੇ ਡੰਗਰ ਚੁੱਕਣ ਤੋਂ ਜਵਾਬ ਦੇ ਦੇਣ ਤਾਂ ਭਾਰਤ ਘੋਰ ਨਰਕ ਬਣ ਜਾਏਗਾ। ਮਾਸ ਖੱਲਾਂ, ਹੱਡੀਆਂ ਤੋਂ ਅਸੀਂ ਵਿਦੇਸ਼ੀ ਮੁੰਦਰਾ ਕਮਾਉਂਦੇ ਹਾਂ। ਗ਼ਰੀਬ ਤੇ ਪਛੜੇ ਲੋਕਾਂ ਨੂੰ ਰੁਜ਼ਗਾਰ ਤੇ ਖ਼ੁਰਾਕ ਵੀ ਮਿਲਦੀ ਹੈ। ਪ੍ਰਧਾਨ ਮੰਤਰੀ ਨੂੰ ਸਟੈਂਡ ‘ਤੇ ਕਾਇਮ ਰਹਿਣ ਦੀ ਲੋੜ ਹੈ। -ਸਪੋਕਸਮੈਨ : 98150-37279

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.