Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭਾਰਤ ਵਿੱਚ ਖੁਸ਼ੀ ਦੀ ਬਜਾਏ ਪ੍ਰੇਸ਼ਾਨੀ ਬਣ ਰਹੀ ਗਰੀਬਾਂ ਦੇ ਬੈਂਕ ਖਾਤਿਆਂ ‘ਚ ‘ਰੁਪਿਆਂ ਦੀ ਬਰਸਾਤ’

By Admin Published 4 min read

ਨੋਟਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਇਕ ਪਾਸੇ 49 ਦਿਨਾਂ ਤੋਂ ਦੇਸ਼ ਲਾਈਨ ‘ਚ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਤੇ ਕਾਲੇ ਧਨ ਵਾਲਿਆਂ ਵਲੋਂ ਗਰੀਬਾਂ ਦੇ ਖਾਤਿਆਂ ‘ਚ ਆਪਣੀ ਕਾਲੀ ਕਮਾਈ ਪਾ ਕੇ ਸਫੈਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਬੈਂਕਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਗੰਢਤੁੱਪ ਕਰ ਕੇ ਕਾਲੇ ਧਨ ਨੂੰ ਚਿੱਟਾ ਧਨ ਬਣਾਉਣ ਦਾ ਕੁਚੱਕਰ ਚੱਲ ਰਿਹਾ ਹੈ। ਇਥੇ ਹੀ ਬਸ ਨਹੀਂ, ਅਣਪਛਾਤੇ ਕਾਰਨਾਂ ਕਰ ਕੇ ਬੈਂਕਾਂ ਵਲੋਂ ਜਨ-ਧਨ ਯੋਜਨਾ ਅਤੇ ਹੋਰ ਬੱਚਤ ਖਾਤਿਆਂ ‘ਚ ਭਾਰੀ ਰਕਮਾਂ ਕ੍ਰੈਡਿਟ ਕਰ ਦਿੱਤੇ ਜਾਣ ਨਾਲ ਕੁਝ ਲੋਕਾਂ ਦੇ ਬੈਂਕ ਖਾਤਿਆਂ ‘ਚ ਹੋ ਰਹੀ ਰੁਪਿਆਂ ਦੀ ਬਰਸਾਤ ਉਨ੍ਹਾਂ ਲਈ ਬੇਲੋੜੀ ਪ੍ਰੇਸ਼ਾਨੀ ਤੇ ਸਿਰਦਰਦੀ ਦੀ ਵਜ੍ਹਾ ਬਣ ਗਈ ਹੈ, ਜਿਸ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :

* 24 ਨਵੰਬਰ ਨੂੰ ਆਗਰਾ ਦਾ ਸੰਦੀਪ ਤਿਵਾੜੀ ਜਦੋਂ ਏ. ਟੀ. ਐੱਮ. ‘ਚੋਂ ਪੈਸੇ ਕਢਵਾਉਣ ਗਿਆ ਤਾਂ ਬੈਲੇਂਸ ਸਲਿੱਪ ‘ਤੇ ਆਪਣੇ ਖਾਤੇ ‘ਚ 99 ਕਰੋੜ 99 ਲੱਖ 91 ਹਜ਼ਾਰ 735 ਰੁਪਏ ਦੇਖ ਕੇ ਉਸ ਦੇ ਹੋਸ਼ ਉੱਡ ਗਏ ਕਿਉਂਕਿ ਅਸਲ ‘ਚ ਉਸ ਦੇ ਬੈਂਕ ਖਾਤੇ ‘ਚ ਸਿਰਫ 8 ਹਜ਼ਾਰ ਰੁਪਏ ਹੀ ਹੋਣੇ ਚਾਹੀਦੇ ਸਨ।
* 03 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਏਟਾ ‘ਚ ਤਿਰਪਾਲ ਸਿਊਣ ਵਾਲੇ ਕਾਰੀਗਰ ਦੇ ਜਨ-ਧਨ ਖਾਤੇ ‘ਚ 3.72 ਕਰੋੜ ਰੁਪਏ ਜਮ੍ਹਾ ਹੋ ਜਾਣ ‘ਤੇ ਉਹ ਡਰ ਦੇ ਮਾਰੇ ਗਾਇਬ ਹੋ ਗਿਆ ਤੇ ਬੈਂਕ ‘ਚ ਵੀ ਤਰਥੱਲੀ ਮਚ ਗਈ। ਹੁਣ ਆਮਦਨ ਕਰ ਵਿਭਾਗ ਜਾਂਚ ਕਰ ਰਿਹਾ ਹੈ ਕਿ ਉਸ ਦੇ ਖਾਤੇ ‘ਚ ਇੰਨੀ ਰਕਮ ਕਿੱਥੋਂ ਆ ਗਈ।
* 09 ਦਸੰਬਰ ਨੂੰ ਉੱਤਰ ਪ੍ਰਦੇਸ਼ ‘ਚ ਲਖੀਮਪੁਰ ਖੀਰੀ ਦੇ ‘ਸੁੰਦਰਵਲ’ ਵਿਚ ਛੋਟਾ ਜਿਹਾ ਹੇਅਰ ਕਟਿੰਗ ਸੈਲੂਨ ਚਲਾਉਣ ਵਾਲੇ ਦਿਲਸ਼ਾਦ ਨੂੰ ਮੋਬਾਈਲ ‘ਤੇ ਬੈਂਕ ਤੋਂ ਜਦੋਂ ਆਪਣੇ ਖਾਤੇ ‘ਚ 9 ਕਰੋੜ 99 ਲੱਖ 99 ਹਜ਼ਾਰ 999 ਰੁਪਏ ਦੀ ਰਕਮ ਕ੍ਰੈਡਿਟ ਹੋਣ ਦਾ ਮੈਸੇਜ ਆਇਆ ਤਾਂ ਉਹ ਖੁਸ਼ ਹੋਣ ਦੀ ਬਜਾਏ ਪ੍ਰੇਸ਼ਾਨ ਹੋ ਗਿਆ।
* 09 ਦਸੰਬਰ ਨੂੰ ਹੀ ਜੈਪੁਰ ਦੇ ਰਾਜਕੁਮਾਰ ਦੇ ਖਾਤੇ ‘ਚ ਬੈਂਕ ਆਫ ਬੜੌਦਾ ਦੇ ਮੁਲਾਜ਼ਮਾਂ ਨੇ ਉਸ ਦੇ ਜਮ੍ਹਾ ਕਰਵਾਏ ਹੋਏ 48 ਹਜ਼ਾਰ ਰੁਪਿਆਂ ਦੀ ਐਂਟਰੀ ਪਾਉਣ ਦੀ ਬਜਾਏ 4.80 ਕਰੋੜ ਰੁਪਏ ਦੀ ਐਂਟਰੀ ਪਾ ਦਿੱਤੀ।
ਹਾਲਾਂਕਿ ਇਸ ਦਾ ਪਤਾ ਲੱਗਦਿਆਂ ਹੀ ਬੈਂਕ ਮੁਲਾਜ਼ਮਾਂ ਨੇ ਗਲਤੀ ਨੂੰ ਸੁਧਾਰ ਦਿੱਤਾ ਪਰ ਆਮਦਨ ਕਰ ਵਿਭਾਗ ਨੇ ਖਾਤਾਧਾਰਕ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਬੈਂਕ ਵਲੋਂ ਇਸ ਸੰਬੰਧ ‘ਚ ਲਿਖ ਕੇ ਰਾਜ ਕੁਮਾਰ ਨੂੰ ‘ਬੇਕਸੂਰ’ ਦੱਸਣ ਤੋਂ ਬਾਅਦ ਵੀ ਆਮਦਨ ਕਰ ਅਧਿਕਾਰੀ ਉਸ ਨੂੰ ਆਪਣੇ ਨਾਲ ਲਿਜਾ ਕੇ ਲਗਾਤਾਰ ਦੋ ਦਿਨ ਪੁੱਛਗਿੱਛ ਕਰਦੇ ਰਹੇ। ਇਸ ਤੋਂ ਬਾਅਦ ਉਹ ਡਰ ਦੇ ਮਾਰੇ ਗਾਇਬ ਹੀ ਹੋ ਗਿਆ।
* 13 ਦਸੰਬਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ‘ਚ ਪੈਂਦੇ ਪਿੰਡ ਮਕਰੰਦਪੁਰ ਦੇ ਦਰਜ਼ੀ ਮੁਹੰਮਦ ਅਹਿਮਦ ਦੀ ਪਤਨੀ ਸੱਲੋ ਖਾਤੂਨ ਸਟੇਟ ਬੈਂਕ ਦੇ ਆਪਣੇ ਖਾਤੇ ‘ਚ ਅਚਾਨਕ 88 ਲੱਖ ਰੁਪਏ ਜਮ੍ਹਾ ਹੋਏ ਦੇਖ ਕੇ ਪ੍ਰੇਸ਼ਾਨ ਹੋ ਗਈ।
* 20 ਦਸੰਬਰ ਨੂੰ ਬਿਹਾਰ ‘ਚ ਛਪਰਾ ਦੇ ਨੇਵਾਰੀ ਪਿੰਡ ਦੇ ਵਿਕਾਸ ਸਿੰਘ ਦੇ ਖਾਤੇ ‘ਚ ਸਿਰਫ 17 ਹਜ਼ਾਰ ਰੁਪਏ ਸਨ ਪਰ ਜਦੋਂ ਉਹ ਬੈਂਕ ‘ਚੋਂ 500 ਰੁਪਏ ਕਢਵਾਉਣ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਕਿਹਾ, ”ਤੇਰੇ ਖਾਤੇ ‘ਚ 2 ਕਰੋੜ 17 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ ਹਨ, ਇਸ ਲਈ ਤੇਰਾ ਖਾਤਾ ‘ਸੀਜ਼’ ਕਰ ਦਿੱਤਾ ਗਿਆ ਹੈ।”
* 26 ਦਸੰਬਰ ਨੂੰ ਮੇਰਠ ਦੀ ਸ਼ੀਤਲ ਦੇ ਜਨ-ਧਨ ਖਾਤੇ ‘ਚ 99 ਕਰੋੜ 99 ਲੱਖ ਰੁਪਏ ਆ ਗਏ। ਇਸ ਬਾਰੇ ਸ਼ੀਤਲ ਵਲੋਂ ਬੈਂਕ ਅਧਿਕਾਰੀਆਂ ਨੂੰ ਦੱਸਣ ‘ਤੇ ਕੋਈ ਸੁਣਵਾਈ ਨਾ ਹੋਈ ਤਾਂ ਉਸ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਜਨ-ਧਨ ਯੋਜਨਾ ਦੇ ਤਹਿਤ ਭਾਰਤੀ ਸਟੇਟ ਬੈਂਕ ‘ਚ ਖੋਲ੍ਹੇ ਗਏ ਉਸ ਦੇ ਖਾਤੇ ‘ਚ ਤਾਂ ਸਿਰਫ 600 ਰੁਪਏ ਹੀ ਜਮ੍ਹਾ ਸਨ।
ਇਕ ਪਾਸੇ ਜਿਥੇ ਅਣਪਛਾਤੇ ਲੋਕਾਂ ਵਲੋਂ ਆਪਣੀ ਕਾਲੀ ਕਮਾਈ ਸਫੈਦ ਕਰਨ ਲਈ ਦੂਜੇ ਲੋਕਾਂ ਦੇ ਜਨ-ਧਨ ਖਾਤਿਆਂ ‘ਚ ਭਾਰੀ ਰਕਮਾਂ ਜਮ੍ਹਾ ਕਰਵਾਉਣਾ ਸਰਕਾਰ ਅਤੇ ਖਾਤਾਧਾਰਕਾਂ ਲਈ ਸਿਰਦਰਦ ਬਣਿਆ ਹੋਇਆ ਹੈ, ਉਥੇ ਹੀ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਕਈ ਖਾਤਾਧਾਰਕਾਂ ਦੇ ਖਾਤਿਆਂ ‘ਚ ਕੀਤੀ ਗਈ ਮੋਟੀਆਂ ਰਕਮਾਂ ਦੀ ਐਂਟਰੀ ਖਾਤਾਧਾਰਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਵੱਖ-ਵੱਖ ਸਾਫਟਵੇਅਰ ਦਿੱਤਾ ਹੋਇਆ ਹੈ, ਉਸੇ ਕਾਰਨ ਹੀ ਅਜਿਹਾ ਹੋ ਰਿਹਾ ਹੈ ਪਰ ਇਹ ਕਹਿ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ ਤੇ ਜੇ ਇਸ ਦੇ ਲਈ ਤਕਨੀਕੀ ਕਾਰਨ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ।
ਇਹ ਘਟਨਾਵਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਬੰਧਤ ਅਧਿਕਾਰੀਆਂ ਦੀ ਉਦਾਸੀਨਤਾ ਨੂੰ ਹੀ ਜ਼ਾਹਿਰ ਕਰਦੀਆਂ ਹਨ ਤੇ ਲੋਕਾਂ ਨੂੰ ਉਸ ‘ਅਪਰਾਧ’ ਦੀ ਸਜ਼ਾ ਭੁਗਤਣੀ ਪੈ ਰਹੀ ਹੈ, ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ।
—ਵਿਜੇ ਕੁਮਾਰ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp