ਭਾਰਤ ਵਿੱਚ ਇੱਕ ਮਿੰਟ ਵਿੱਚ ਸੜਕ ਹਾਦਸਾ:ਹਰ 3 ਮਿੰਟ ਬਾਅਦ ਮੌਤ, ਮੋਬਾਈਲ ਦੇ ਕਾਰੇ

ਨਵੀਂ ਦਿੱਲੀ: ਦੇਸ਼ ‘ਚ ਪਿਛਲੇ ਸਾਲ ਹਰ ਘੰਟੇ 55 ਸੜਕ ਹਾਦਸੇ ਹੋਏ। ਇਨ੍ਹਾਂ ‘ਚ 17 ਲੋਕਾਂ ਦੀ ਮੌਤ ਹੋਈ। ਮਤਲਬ ਰੋਜ਼ਾਨਾ 1317 ਹਾਦਸੇ ਤੇ 417 ਮੌਤਾਂ। ਸੜਕ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਰਿਪੋਰਟ ‘ਚ ਇਹ ਖੁਲਾਸੇ ਹੋਏ ਹਨ। ਸਾਲ 2016 ਲਈ ਜਾਰੀ ਕੀਤੀ ਗਈ ਰਿਪੋਰਟ ‘ਚ 2015 ਮੁਕਾਬਲੇ ਸੜਕ ਹਾਦਸੇ ਘਟੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ।

2016 ‘ਚ ਦੇਸ਼ ਭਰ ‘ਚ 4,80,652 ਸੜਕ ਹਾਦਸੇ ਹੋਏ। ਇਨ੍ਹਾਂ ‘ਚ 1,50,785 ਲੋਕਾਂ ਨੇ ਆਪਣੀ ਜਾਨ ਗੁਆਈ। ਹਰ ਸਾਢੇ ਤਿੰਨ ਮਿੰਟ ‘ਚ ਕਿਸੇ ਇਨਸਾਨ ਨੂੰ ਆਪਣੀ ਜਾਣ ਤੋਂ ਹੱਥ ਧੋਣਾ ਪਿਆ। ਹਾਦਸਿਆਂ ‘ਚ 4,94,624 ਲੋਕ ਜ਼ਖਮੀ ਵੀ ਹੋਏ। ਚੰਗੀ ਗੱਲ ਇਹ ਹੈ ਕਿ 2015 ਦੇ ਮੁਕਾਬਲੇ 2016 ‘ਚ ਸੜਕ ਹਾਦਸਿਆਂ ‘ਚ 4.1 ਫੀਸਦੀ ਦੀ ਘਾਟ ਹੋਈ ਹੈ ਪਰ ਬੁਰੀ ਗੱਲ ਇਹ ਹੈ ਕਿ ਹਾਦਸੇ ਤਾਂ ਘਟੇ ਪਰ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ।2015 ‘ਚ ਜਿੱਥੇ ਹਰ 100 ਹਾਦਸਿਆਂ ‘ਚ 29 ਲੋਕ ਮਰੇ ਉੱਥੇ 2016 ‘ਚ ਹਰ 100 ਹਾਦਸਿਆਂ ਪਿੱਛੇ 31 ਲੋਕਾਂ ਦੀ ਜਾਣ ਗਈ। ਨੈਸ਼ਨਲ ਹਾਈਵੇ ‘ਤੇ ਇੱਕ ਸਾਲ ‘ਚ 1,42,359 ਹਾਦਸੇ ਹੋਏ। ਇਨ੍ਹਾਂ 52,075 ਲੋਕਾਂ ਦੀ ਮੌਤ ਹੋਈ। ਸੂਬੇ ਦੇ ਹਾਈਵੇ ‘ਤੇ 1,21,655 ਹਾਦਸੇ ਹੋਏ ਤੇ 42,067 ਲੋਕ ਮਰੇ। ਹੋਰ ਸੜਕਾਂ ‘ਤੇ 2,16,638 ਹਾਦਸਿਆਂ ‘ਚ 56,643 ਲੋਕਾਂ ਨੇ ਜਾਨ ਗੁਆਈ।ਰਿਪੋਰਟ ਮੁਤਾਬਕ ਸੜਕਾਂ ‘ਤੇ ਬਣੇ ਮੋੜਾਂ ‘ਤੇ ਵੱਧ ਹਾਦਸੇ ਹੋਏ। ਟੀ-ਪੁਆਇੰਟ ਤੇ ਵਾਈ ਪੁਆਇੰਟ ‘ਤੇ ਸੱਭ ਤੋਂ ਵੱਧ ਹਾਦਸੇ ਹੋਏ। ਇਨ੍ਹਾਂ ਮੋੜਾਂ ‘ਤੇ 37 ਫੀਸਦੀ ਹਾਦਸੇ ਹੋਏ। ਇਸ ਤੋਂ ਇਲਾਵਾ ਰੇਲਵੇ ਕ੍ਰਾਸਿੰਗ ‘ਤੇ ਪਿਛਲੇ ਸਾਲ 3316 ਹਾਦਸਿਆਂ ‘ਚ 1326 ਲੋਕਾਂ ਦੀ ਜਾਣ ਗਈ।

ਪੂਰੇ ਸਾਲ ‘ਚ ਹੋਏ ਹਾਦਸਿਆਂ ‘ਚ 86.5 ਫੀਸਦੀ ਹਾਦਸੇ ਤਾਂ 13 ਸੂਬਿਆਂ ‘ਚ ਹੀ ਹੋਏ ਹਨ। 13 ਸੂਬਿਆਂ ‘ਚ ਸੱਭ ਤੋਂ ਵੱਧ ਹਾਦਸੇ 4,15,734 ਤਮਿਲਨਾਡੂ ‘ਚ ਹੋਏ। ਇੱਥੇ ਕੁੱਲ ਮੌਤਾਂ ਦਾ 83 ਫੀਸਦੀ ਇੱਥੇ ਹੀ ਮਰੇ। ਯਾਨੀ 17,218 ਲੋਕ। ਮੱਧ ਪ੍ਰਦੇਸ਼ 53,972 ਹਾਦਸਿਆਂ ਨਾਲ ਦੂਜੇ ਤੇ ਕਰਨਾਟਕ 44,403 ਹਾਦਸਿਆਂ ਨਾਲ ਤੀਜੇ ਨੰਬਰ ‘ਤੇ ਹੈ।

ਵੈਸੇ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਉੱਤਰ ਪ੍ਰਦੇਸ਼ ਹਾਦਸਿਆਂ ‘ਚ ਵੀ ਨੰਬਰ ਇਕ ‘ਤੇ ਹੈ। ਹਾਦਸਿਆਂ ਦੇ ਮਾਮਲੇ ‘ਚ ਤਾਂ ਛੇਵੇਂ ਨੰਬਰ ‘ਤੇ ਪਰ ਮੌਤਾਂ ‘ਚ ਪਹਿਲੇ ‘ਤੇ। ਯੂਪੀ ‘ਚ 35,612 ਹਾਦਸੇ ਹੋਏ ਤੇ 19,320 ਮੌਤਾਂ। ਦੂਜੇ ‘ਤੇ ਤਮਿਲਨਾਡੂ ਤੇ ਮਹਾਰਾਸ਼ਟਰ ਤੀਜੇ ਨੰਬਰ ‘ਤੇ ਹੈ। ਮੈਟਰੋ ਸ਼ਹਿਰਾਂ ‘ਚ ਦਿੱਲੀ ਦੇ ਹਾਲਾਤ ਸਭ ਤੋਂ ਖਰਾਬ ਹਨ। 2016 ‘ਚ ਇੱਥੇ 1591 ਲੋਕਾਂ ਦੀ ਮੌਤ ਹੋਈ ਜਦਕਿ ਚੇਨਈ ‘ਚ 1183 ਮੌਤਾਂ ਤੇ ਮੁੰਬਈ ‘ਚ 562 ਤੇ ਕੋਲਕਾਤਾ ‘ਚ 407 ਦਾ ਅੰਕੜਾ ਹੈ।

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ਹਾਦਸਿਆਂ ‘ਚ ਸਭ ਤੋਂ ਵੱਡਾ ਕਾਰਨ ਡਰਾਈਵਰਾਂ ਦੀ ਗਲਤੀ ਹੈ। ਗਲਤੀਆਂ ‘ਚ ਗੱਡੀ ਤੇਜ਼ ਚਲਾਉਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਓਵਰਟੇਕਿੰਗ ਤੇ ਮੋਬਾਇਲ ‘ਤੇ ਗੱਲ ਕਰਦੇ ਹੋਏ ਗੱਡੀ ਚਲਾਉਣ ਸ਼ਾਮਲ ਹੈ। 84 ਫੀਸਦੀ ਹਾਦਸਿਆਂ ਦਾ ਕਾਰਨ ਡਰਾਈਵਰ ਦੀ ਗਲਤੀ ਨਿਕਲਿਆ।ਮੋਬਾਈਲ ‘ਤੇ ਗੱਲ ਕਰਦੇ ਹੋਏ ਡਰਾਇਵਿੰਗ ਨਾਲ 4,976 ਹਾਦਸੇ ਹੋਏ। ਇਨ੍ਹਾਂ ‘ਚ 2,138 ਲੋਕਾਂ ਦੀ ਜਾਨ ਗਈ। ਸੜਕ ਮੰਤਰਾਲੇ ਦਾ ਮੰਨਣਾ ਹੈ ਕਿ ਮੋਬਾਈਲ ਸੁਣਦੇ ਹੋਏ ਸੜਕ ਹਾਦਸੇ ਵੱਧ ਰਹੇ ਹਨ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਆਉਣ ਵਾਲੇ ਸਮੇਂ ‘ਚ ਇਸ ‘ਚ ਹੋਰ ਵਾਧਾ ਹੋ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.