Skip to content
Monday, October 26, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਭਾਰਤ ਨੂੰ ਚੀਨ ਪਾਕਿ ਤੋਂ ਨਹੀਂ, ਅੰਦਰੋਂ ਖ਼ਤਰਾ : ਅਬਦੁੱਲਾ

By Admin Published 1 min read

ਨਵੀਂ ਦਿੱਲੀ:- ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਭਾਰਤ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਦਾ ਟਾਕਰਾ ਕਰਨ ਦੇ ਸਮਰੱਥ ਹੈ, ਪਰ ਮੁਲਕ ਨੂੰ ਅਸਲ ਖ਼ਤਰਾ ਅੰਦਰੋਂ ਦਰਪੇਸ਼ ਹੈ। ਬਜ਼ੁਰਗ ਆਗੂ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਅੰਦਰਲਾ ਕੋਈ ਚੋਰ ਹੈ, ਜੋ ਮੁਲਕ ਦਾ ਬੇੜਾ ਗਰਕ ਕਰ ਰਿਹੈ। ਉਹ ਇਥੇ ਜਨਤਾ ਦਲ (ਯੂ) ਆਗੂ ਸ਼ਰਦ ਯਾਦਵ ਦੀ ਮੇਜ਼ਬਾਨੀ ਵਿੱਚ ਹੋਏ ‘ਸਾਂਝੀ ਵਿਰਾਸਤ ਬਚਾਓ’ ਸਮਾਗਮ ‘ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਪਣੀ ਤਕਰੀਰ ਦੌਰਾਨ ਵਾਦੀ ਦੇ ਹਾਲਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੌਂ ਕਸ਼ਮੀਰ ਤੇ ਕਸ਼ਮੀਰੀਆਂ ਦੀ ਕੌਮੀਅਤ ‘ਤੇ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਸਾਡੀ ਕੌਮੀਅਤ ਪੁੱਛਣ ਵਾਲੇ ਉਹ ਕੌਣ ਹਨ? ਅਸੀਂ ਕਸ਼ਮੀਰੀਆਂ ਨੇ ਦੇਸ਼ ਵੰਡ ਮੌਕੇ ਪਾਕਿਸਤਾਨ ਦੀ ਥਾਂ ਭਾਰਤ ਨੂੰ ਤਰਜੀਹ ਦਿੱਤੀ ਕਿਉਂਕਿ ਭਾਰਤ ਨੇ ਬਰਾਬਰੀ ਦੀ ਜ਼ਾਮਨੀ ਦਿੱਤੀ ਸੀ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp