ਨਵੀਂ ਦਿੱਲੀ, 28 ਜੂਨ – ਭਾਰਤ ਨੂੰ ਮਿਸਾਈਲ ਟੈਕਨੋਲਾਜੀ ਕੰਟਰੋਲ ਰੀਜੀਮ ਦੀ ਅਧਿਕਾਰਕ ਮੈਂਬਰਸ਼ਿਪ ਮਿਲਣ ਤੋਂ ਬਾਅਦ ਚੀਨ ਨੂੰ ਇਸ ‘ਤੇ ਕਾਫੀ ਖਿਝ ਚੜ੍ਹੀ ਹੈ। ਉਸ ਨੇ ਭਾਰਤੀਆਂ ਨੂੰ ਆਤਮ ਕੇਂਦਰਿਤ ਤੇ ਪਾਖੰਡੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸੋਮਵਾਰ ਨੂੰ ਐਮ.ਟੀ.ਸੀ.ਆਰ. ਦਾ 35ਵਾਂ ਮੈਂਬਰ ਬਣ ਗਿਆ। ਚੀਨ ਨੂੰ ਅਜੇ ਤੱਕ ਇਸ ਗਰੁੱਪ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ‘ਚ ਛਪੇ ਸੰਪਾਦਕੀ ‘ਚ ਲਿਖਿਆ ਗਿਆ ਹੈ ਕਿ ਭਾਰਤੀ ਮਤਲਬੀ ਹਨ ਤੇ ਉਨ੍ਹਾਂ (ਭਾਰਤੀਆਂ) ‘ਚ ਨੈਤਿਕਤਾ ਦੀ ਕਮੀ ਹੈ। ਇਸ ‘ਚ ਲਿਖਿਆ ਗਿਆ ਹੈ ਕਿ ਅਮਰੀਕਾ ਦਾ ਸਮਰਥਨ ਮਿਲਣ ਨਾਲ ਭਾਰਤੀਆਂ ਦੀ ਖੁਹਾਇਸ਼ਾਂ ਨੂੰ ਜਿਵੇਂ ਪਰ ਲੱਗ ਗਏ ਪਰ ਅਮਰੀਕਾ ਪੂਰੀ ਦੁਨੀਆ ਨਹੀਂ ਹੈ। ਇਸ ‘ਚ ਲਿਖਿਆ ਹੈ ਕਿ 10 ਦੇਸ਼ਾਂ ਨੇ ਭਾਰਤ ਦੀ ਐਨ.ਐਸ.ਜੀ. ਮੈਂਬਰਸ਼ਿਪ ਦਾ ਵਿਰੋਧ ਕੀਤਾ ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


