Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਧਾਰਮਿਕ ਗ੍ਰੰਥ ਦੀ ਬੇਅਦਬੀ: ਅਕਾਲੀ ਵਿਧਾਇਕ ਦੇ ਘਰ ‘ਤੇ ਹਮਲਾ

By uscreative Published 1 min read

ਮਲੇਰਕੋਟਲਾ: ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਵਿੱਚ ਗੁੱਸੇ ਵਿੱਚ ਆ ਕੇ ਕੁਝ ਲੋਕਾਂ ਨੇ ਬੀਤੀ ਰਾਤ ਅਕਾਲੀ ਦਲ ਦੀ ਵਿਧਾਇਕ ਫਰਜ਼ਾਨਾ ਆਲਮ ਦੀ ਕੋਠੀ ਉੱਤੇ ਹਮਲਾ ਕਰ ਦਿੱਤਾ। ਭੀੜ ਨੇ ਕੋਠੀ ਵਿੱਚ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਸਥਾਨਕ ਬੱਸ ਸਟੈਂਡ ਨੂੰ ਵੀ ਅੱਗ ਲੱਗ ਦਿੱਤਾ। ਇਸ ਨਾਲ ਕੋਠੀ ਵਿੱਚ ਖੜ੍ਹੀ ਇੱਕ ਗੱਡੀ ਵੀ ਅੱਗ ਦੀ ਲਪੇਟ ਵਿੱਚ ਆ ਗਈ।

ਅਸਲ ਵਿੱਚ ਇੱਕ ਭਾਈਚਾਰੇ ਦੇ ਪਵਿੱਤਰ ਗ੍ਰੰਥ ਦੇ ਪੰਨੇ ਪਾੜ ਕੇ ਕੁਝ ਲੋਕਾਂ ਨੇ ਇਸ ਨੂੰ ਸੜਕ ਉੱਤੇ ਖਿਲਾਰ ਦਿੱਤਾ। ਇਸ ਤੋਂ ਬਾਅਦ ਲੋਕਾਂ ਵਿੱਚ ਗ਼ੁੱਸੇ ਦੀ ਲਹਿਰ ਦੌੜ ਗਈ।

ਲੋਕਾਂ ਨੇ ਪਹਿਲਾਂ ਜਰਗ ਚੌਂਕ ਨੂੰ ਜਾਮ ਕੀਤਾ ਤੇ ਇਸ ਤੋਂ ਬਾਅਦ ਸਥਾਨਕ ਵਿਧਾਇਕ ਦੇ ਘਰ ਉੱਤੇ ਹਮਲਾ ਕਰ ਦਿੱਤਾ। ਹਾਲਤ ਗੰਭੀਰ ਹੁੰਦੀ ਵੇਖ ਅਕਾਲੀ ਵਿਧਾਇਕਾ ਦੇ ਸੁਰੱਖਿਆ ਕਰਮੀਆਂ ਨੂੰ ਹਵਾਈ ਫਾਇਰਿੰਗ ਵੀ ਕਰਨੀ ਪਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp